- ਕੈਂਪ ਵਿਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਅਲਫ਼ਾ ਬ੍ਰਾਂਡ ਦੇ ਕੋਈ ਵੀ ਹਾਕੀ ਪ੍ਰਾਡਕਟ ਨੂੰ ਖਰੀਦਣ ਉਪਰ 50% ਛੋਟ
ਜਲੰਧਰ, 27 ਨਵੰਬਰ 2020 - ਸਥਾਨਕ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਦੇ 65ਵੈਂ ਦਿਨ ਹੁਸ਼ਿਆਰਪੁਰ ਦੇ ਹਾਕੀ ਖਿਡਾਰੀ ਸੁਖਚੈਨ ਸਿੰਘ ਨੂੰ ਹੁਣ ਤੱਕ ਦੇ ਪ੍ਰਦਰਸ਼ਨ ਦੇ ਆਧਾਰ ਉਪਰ ਸੁਰਜੀਤ ਹਾਕੀ ਕੋਚਿੰਗ ਕੈਂਪ ਖਿਡਾਰੀ ਐਲਾਨਿਆ ਗਿਆ ਹੈ।
ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਨੂਸਾਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹਾਕੀ ਕੋਚਿੰਗ ਕੈਂਪ ਦੇ ਅੱਜ 65 ਵੇਂ ਦਿਨ ਉਪਰ ਕੈਂਪ ਦੇ ਮੁੱਖ ਕੋਚ ਓਲੰਪਿਅਨ ਰਾਜਿੰਦਰ ਸਿੰਘ, ਕੋਚ ਦਵਿੰਦਰ ਸਿੰਘ, ਕੋਚ ਯਾਦਵਿੰਦਰ ਸਿੰਘ ਜੌਨੀ ਅਤੇ ਇਸ ਹਾਕੀ ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਵੱਲੋਂ ਭਾਗ ਲੈਣ ਵਾਲੇ ਤਮਾਮ ਖ਼ਿਡਾਰੀਆਂ ਦੀ ਕੈਂਪ ਦੌਰਾਨ ਉਵਰਆਲ ਪ੍ਰਫੋਰਮੈਂਸ ਦੀ ਸਮੀਖਿਆ ਕਰਨ ਉਪਰੰਤ ਸੁਖਚੈਨ ਸਿੰਘ (ਹੁਸ਼ਿਆਰਪੁਰ) ਨੂੰ ਚਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਦਾ ਹੁਣ ਤੱਕ ਦਾ ਬੈਸਟ ਖਿਡਾਰੀ ਐਲਾਨਿਆ ਗਿਆ ਹੈ।
ਵਰਨਣਯੋਗ ਹੈ ਕਿ ਸੁਖਚੈਨ ਸਿੰਘ ਹੈ ਰੋਜ ਆਪਣੇ 4 ਹੋਰ ਖ਼ਿਡਾਰੀਆਂ ਨਾਲ ਹੁਸ਼ਿਆਰਪੁਰ ਤੋਂ ਇਸ ਕੈਂਪ ਵਿੱਚ ਭਾਗ ਲੈ ਰਿਹਾ ਹੈ, ਵਿਚ ਅਵੱਲ ਦਰਜੇ ਦਾ ਹਾਕੀ ਦੀ ਕਲਾ ਹੈ। ਸੁਖਚੈਨ ਇਕ ਅਜਿਹਾ ਖਿਡਾਰੀ ਹੈ ਜਿਸ ਵਿਚ ਚੈਂਪੀਅਨ ਮਾਨਸਿਕਤਾ ਹੈ ਜੋ ਉੱਚ ਪੱਧਰਾਂ ਤੇ ਪਹੁੰਚਣ ਲਈ ਜ਼ਰੂਰੀ ਹੈ। 10 ਸਾਲਾਂ ਸੁਖਚੈਨ ਸਿੰਘ ਮੌਜੂਦਾ ਸਮੇਂ ਵਿੱਚ ਮਾਊਂਟ ਕਰਮਲ ਸਕੂਲ, ਹੁਸ਼ਿਆਰਪੁਰ ਦਾ ਚੋਥੀ ਕਲਾਸ ਦਾ ਸਟੂਡੈਂਟ ਹੈ।
ਇਸ ਮੌਕੇ ਉਪਰ ਨਾਮੀ ਅਲਫ਼ਾ ਹਾਕੀ ਦੇ ਨਿਰਮਾਤਾ ਜਤਿਨ ਮਹਾਜਨ ਨੇ ਸੁਖਚੈਨ ਸਿੰਘ (ਹੁਸ਼ਿਆਰਪੁਰ) ਨੂੰ ਬੈਸਟ ਖਿਡਾਰੀ ਦੇ ਸਰਟੀਫਿਕੇਟ ਦੇ ਨਾਲ ਹਾਕੀ ਦੇਕੇ ਸਨਮਾਨਿਤ ਕੀਤਾ ਗਿਆ ਹੈ । ਉਹਨਾਂ ਨੇ 65 ਦਿਨਾਂ ਤੋਂ ਲਗਾਤਾਰ ਚ ਰਹੇ ਇਸ ਹਾਕੀ ਕੈਂਪ ਵਿੱਚ 14 ਸਾਲ ਤੋਂ ਘੱਟ ਉਮਰ ਦੇ 100 ਤੋਂ ਵੱਧ ਖ਼ਿਡਾਰੀਆਂ ਨੂੰ ਦੇਖਦੇ ਹੋਏ ਸੁਰਜੀਤ ਹਾਕੀ ਕੈਂਪ ਵਿਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਅਲਫ਼ਾ ਬ੍ਰਾਂਡ ਦੇ ਕੋਈ ਵੀ ਹਾਕੀ ਪ੍ਰਾਡਕਟ ਨੂੰ ਖਰੀਦਣ ਉਪਰ 50% ਛੋਟ ਦੇਣ ਦਾ ਐਲਾਨ ਕੀਤਾ ਹੈ ।
ਸੁਰਜੀਤ ਹਾਕੀ ਸੁਸਾਇਟੀ ਦੇ ਇਸ ਹਾਕੀ ਕੋਚਿੰਗ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਘਣਸ਼ਾਮ ਥੋਰੀ, ਡਿਪਟੀ ਕਮਿਸ਼ਨਰ, ਜਲੰਧਰ ਦੀ ਰਹਿਨੁਮਾਈ ਵਿਚ ਜਾਰੀ ਇਹ ਕੋਚਿੰਗ ਕੈਂਪ ਦੇ 65 ਦਿਨ ਪੂਰੇ ਹੋਣ ਉਪਰੰਤ ਇਸ ਕੈਂਪ ਵਿੱਚ 14 ਅਤੇ 19 ਦੀ ਉਮਰ ਵਰਗ ਦੇ100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਹਨਾਂ ਨੂੰ ਓਲੰਪਿਅਨ ਰਾਜਿੰਦਰ ਸਿੰਘ, ਦਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਜੌਨੀ ਵਰਗੇ ਚੰਗੇ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾ ਰਹੀ ਹੈ । ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਅਤੇ ਇਹ ਸਿਖਲਾਈ ਬਿਲਕੁਲ ਮੁਫਤ ਹੈ ।ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਕੀਆਂ, ਫਲਾਂ ਤੋਂ ਇਲਾਵਾ ਭਿੱਜੇ ਹੋਏ ਬਦਾਮ ਜੋਂ ਟੁੱਟ ਬ੍ਰਦਰਜ਼ ਅਮਰੀਕਾ ਵੱਲੋਂ ਦਿੱਤੇ ਗਏ ਹਨ, ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਖੁਰਾਕ ਦੇ ਤੌਰ ਤੇ ਦਿੱਤੇ ਜਾ ਰਹੇ ਹਨ ।
ਫੋਟੋ ਕੈਪਸਨ: ਤਸਵੀਰ ਵਿੱਚ, ਓਲੰਪੀਅਨ ਰਾਜਿੰਦਰ ਸਿੰਘ, ਸਕੱਤਰ ਇਕਬਾਲ ਸਿੰਘ ਸੰਧੂ, ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ), ਸੁਰਜੀਤ ਸਿੰਘ ਭਾਪਾ, ਰਣਜੀਤ ਸਿੰਘ ਰਾਣਾ, ਸਕੱਤਰ, ਮਹਾਰਾਣਾ ਪ੍ਰਤਾਪ ਹਾਕੀ ਕਲੱਬ ਹੁਸ਼ਿਆਰਪੁਰ ਅਤੇ ਜਤਿਨ ਮਹਾਜਨ ਸ੍ਰੀ ਸੁਖਚੈਨ ਸਿੰਘ ਦਾ ਸਨਮਾਨ ਕਰਦੇ ਹੋਏ ਦਿਖਾਈ ਦੇ ਰਹੇ ਹਨ।