- 89 ਬਿਨੈਕਾਰਾਂ 3.74 ਕਰੋੜ ਰੁਪਏ ਦਾ ਮੌਕੇ ’ਤੇ ਹੀ ਲੋਨ ਮੁਹੱਈਆ ਕਰਵਾਇਆ ਗਿਆ
ਹੁਸ਼ਿਆਰਪੁਰ, 27 ਨਵੰਬਰ 2020 - ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਕੇਂਦਰ ਹੁਸ਼ਿਆਰਪੁਰ ਵਲੋਂ ਤਲਵਾੜਾ ਦੇ ਪਿੰਡ ਸਥਵਾ ਵਿੱਚ ਸਵੈ ਰੋਜ਼ਗਾਰ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ। ਲੀਡ ਬੈਂਕ ਜ਼ਿਲ੍ਹਾ ਮੈਨੇਜਰ ਅਤੇ ਹੋਰ ਬੈਂਕਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਬੇਰੋਜ਼ਗਾਰ ਨੌਜਵਾਨਾਂ ਲਈ ਲਗਾਏ ਗਏ ਇਸ ਸਵੈ ਰੋਜ਼ਗਾਰ ਲੋਨ ਮੇਲੇ ਪ੍ਰਤੀ ਨੌਜਵਾਨਾਂ ਨੇ ਕਾਫੀ ਉਤਸ਼ਾਹ ਦਿਖਾਇਆ।
ਇਸ ਲੋਨ ਮੇਲੇ ਵਿੱਚ ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ ਤੋਂ ਇਲਾਵਾ ਪੀ.ਐਮ.ਈ.ਜੀ.ਪੀ., ਮੁਦਰਾ ਯੋਜਨਾ, ਸਟੈਂਡ ਅਪ ਇੰਡੀਆ ਯੋਜਨਾ ਤਹਿਤ ਵੱਖ-ਵੱਖ ਬੈਂਕਾਂ ਵਲੋਂ ਕੁੱਲ 89 ਬਿਨੈਕਾਰਾਂ ਨੂੰ 3.74 ਕਰੋੜ ਰੁਪਏ ਦਾ ਮੌਕੇ ’ਤੇ ਹੀ ਲੋਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਕਰਮ ਸਿੰਘ ਨੇ ਦੱਸਿਆ ਕਿ ਜੋ ਬੇਰੋਜ਼ਗਾਰ ਬਿਨੈਕਾਰ ਆਪਣਾ ਕੰਮ-ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ, ਸਰਕਾਰ ਵਲੋਂ ਉਨ੍ਹਾਂ ਨੂੰ ਲੋਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਲੋਨ ਰਾਹੀਂ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਦਾ ਹੈ।