- ਕੁਝ ਮਹੀਨੇ ਪਹਿਲਾਂ ਇਲਾਕੇ ਵਿਚੋਂ ਕਮੇਟੀਆਂ ਦੇ ਨਾਮ 'ਤੇ ਕਰੋੜਾਂ ਰੁਪਏ ਲੈ ਕੇ ਫਰਾਰ ਹੋਏ ਵਿਕਾਸ ਗੱਖੜ (ਕਿੰਟਾ ਕਮੇਟੀਆਂ ਵਾਲਾ) ਨਾਲ ਜੁੜਿਆ ਮਾਮਲਾ
ਨਿਰਵੈਰ ਸਿੰਘ ਸਿੰਧੀ
ਮਮਦੋਟ , 28 ਨਵੰਬਰ 2020 :- ਕਸਬਾ ਮਮਦੋਟ ਦੇ ਮੇਨ ਬਜ਼ਾਰ ਵਿਚ ਸਥਿਤ ਬੁਟੀਕ ਦੀ ਦੁਕਾਨ ਤੇ ਅੱਧੀ ਰਾਤ ਤਕਰੀਬਨ ਸਾਢੇ ਬਾਰਾਂ ਵਜੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕੁਝ ਲੋਕਾਂ ਵੱਲੋਂ ਦੂਜੀ ਧਿਰ ਦੀ ਦੁਕਾਨ ਤੇ ਕਬਜਾ ਕਰਨ ਦੀ ਨੀਅਤ ਨਾਲ ਤਾਲੇ ਭੰਨ ਦਿਤੇ ਗਏ ਅਤੇ ਦੁਕਾਨ ਵਿਚ ਪਿਆ ਸਮਾਨ ਕੱਢ ਕੇ ਆਪਣੇ ਨਾਲ ਲੈ ਗਏ।
ਇਥੇ ਵਰਨਣਯੋਗ ਹੈ ਕਿ ਪਿਛਲੇ ਲਗਭਗ 10 ਮਹੀਨਿਆਂ ਤੋਂ ਇਲਾਕੇ ਵਿਚੋਂ ਕਮੇਟੀਆਂ ਦੇ ਨਾਮ ਤੇ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਦੁਕਾਨ ਤੋਂ ਪੈਸਾ ਇਕੱਠਾ ਕਰਕੇ ਵਿਕਾਸ ਕੁਮਾਰ ਗੱਖੜ ਉਰਫ ਕਿੰਟਾ ਕਮੇਟੀਆਂ ਵਾਲਾ ਕਿਸੇ ਅਣਜਾਣ ਜਗ੍ਹਾ ਤੇ ਫਰਾਰ ਹੋ ਗਿਆ ਸੀ ਜਿਸ ਦੀ ਪ੍ਰੀਵਾਰ ਵੱਲੋਂ ਦਿਮਾਗੀ ਪਰੇਸ਼ਾਨੀ ਦੇ ਚਲਦਿਆਂ ਗੁੰਮਸ਼ੁਦਾ ਹੋ ਜਾਣ ਦੀ ਰਿਪੋਰਟ ਪੁਲਿਸ ਥਾਣਾ ਮਮਦੋਟ ਵਿਖੇ ਕਰਵਾਈ ਗਈ ਸੀ ਜਿਸ ਦੀ ਅਜੇ ਤੱਕ ਕੋਈ ਉਘ ਸੁੱਘ ਨਹੀਂ ਲੱਗੀ ਹੈ, ਜਿਸ ਦਾ ਬਾਕੀ ਪਰਿਵਾਰ ਉਸਦੇ ਘਰ (ਮਮਦੋਟ) ਵਿਚ ਹੀ ਰਹਿੰਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉੱਕਤ ਪਾਰਟੀ ਦਾ ਵੀ ਉਸ ਨਾਲ ਪੈਸਿਆਂ ਦਾ ਲੈਣ ਦੇਣ ਹੈ ਜਿਸ ਕਰਕੇ ਉੱਕਤ ਵਿਅਕਤੀਆਂ ਨੇ ਮੇਨ ਬਜਾਰ ਵਿਚ ਸਥਿਤ ਕਿੰਟੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਚਲਾਈ ਜਾ ਰਹੀ ਬੁਟੀਕ ਦੀ ਦੁਕਾਨ ਤੇ ਕਬਜਾ ਕਰਨ ਦੀ ਨੀਅਤ ਨਾਲ ਤਾਲੇ ਭੰਨ ਦਿੱਤੇ ਗਏ ਓਧਰ ਜਦੋ ਅੱਧੀ ਰਾਤ ਨੂੰ ਬਜਾਰ ਅੰਦਰ ਖੜਕੇ ਦੀ ਅਵਾਜ ਸੁਣੀ ਤਾਂ ਆਸ ਪੜੋਸ ਦੇ ਦੁਕਾਨਦਾਰਾਂ ਨੇ ਇਕੱਠੇ ਹੋਕੇ ਕਬਜਾ ਕਰਨ ਆਏ ਵਿਅਕਤੀਆਂ ਨੂੰ ਚੋਰ ਸਮਝਦੇ ਹੋਏ ਲਲਕਾਰਾ ਮਾਰਿਆ ਤਾਂ ਉੱਕਤ ਵਿਅਕਤੀ ਉਥੋਂ ਭੱਜ ਗਏ।
ਮੌਕੇ 'ਤੇ ਮੋਜੂਦ ਚੋੰਕੀਦਾਰ ਨੇ ਦੱਸਿਆ ਕਿ ਤਕਰੀਬਨ ਰਾਤ ਸਾਢੇ ਬਾਰਾਂ ਵਜੇ ਕੁੱਝ ਨੋਜਵਾਨ ਆਏ ਇੱਕ ਨੇ ਮੈਨੂੰ ਗੁੱਟ ਤੋਂ ਫੜ ਲਿਆ ਅਤੇ ਚੁੱਪ ਕਰਕੇ ਖੜੇ ਰਹਿਣ ਲਈ ਕਿਹਾ ਉਸ ਕੋਲ ਹਥਿਆਰ ਹੋਣ ਕਰਕੇ ਮੈੰ ਚੁੱਪ ਰਿਹਾ ਅਤੇ ਮੋਕਾ ਮਿਲਦੇ ਹੀ ਮੈੰ ਉਥੋਂ ਭੱਜ ਗਿਆ, ਖੜਕਾ ਸੁਣਕੇ ਆਪਣੀਆਂ ਦੁਕਾਨਾਂ ਦੀ ਹਿਫਾਜਤ ਵਾਸਤੇ ਮੋਕੇ ਤੇ ਪਹੁੰਚੇ ਰਿੱਕੀ ਧਵਨ , ਸੰਨੀ ਧਵਨ , ਕਾਲੀ ਮਨਚੰਦਾ, ਪੰਮਾ ਧਵਨ ਆਦਿ ਨੇ ਦੱਸਿਆ ਕਿ ਜਦੋਂ ਓਹਨਾਂ ਚੋਰ ਚੋਰ ਦਾ ਰੋਲਾ ਪਾਇਆ ਤਾਂ ਕਬਜਾ ਕਰਨ ਆਏ ਵਿਅਕਤੀ ਵੱਲੋਂ ਸਾਡੇ ਵੱਲ ਗੋਲੀ ਚਲਾ ਦਿੱਤੀ ਅਤੇ ਅਸੀਂ ਭੱਜ ਕੇ ਆਪਣੇ ਘਰਾਂ ਵਿੱਚ ਵੜ ਗਏ। ਇਸ ਬਾਰੇ ਮੋਕੇ ਤੇ ਪਹੁੰਚੇ ਡੀ ਐੱਸ ਪੀ ਸਤਨਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਵਿਅਕਤੀਆਂ ਖਿਲਾਫ ਢੁਕਵੀਂ ਕਨੂੰਨੀ ਕਾਰਵਾਈ ਕੀਤੀ ਜਾਏਗੀ ਪੀੜਤਾਂ ਨੂੰ ਇਨਸਾਫ ਦੁਅਇਆ ਜਾਵੇਗਾ। ਇਸ ਮੌਕੇ ਥਾਣਾ ਮੁਖੀ ਮਮਦੋਟ ਇੰਸਪੈਕਟਰ ਅਬਿਨਵ ਚੋਹਾਨ ਵੀ ਹਾਜਰ ਸਨ।