← ਪਿਛੇ ਪਰਤੋ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 28 ਨਵੰਬਰ 2020 - ਜਿੰਮ ’ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ ਜਦਕਿ ਗਿ੍ਰਫ਼ਤਾਰੀ ਅਜੇ ਬਾਕੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਰਮਜੀਤ ਸਿੰਘ ਵਾਸੀ ਰਾਊ ਕੇ ਉਤਾੜ ਨੇ ਦੱਸਿਆ ਕਿ ਉਹ ਬੀਤੇ ਦਿਨੀ ਜਲਾਲਾਬਾਦ ਬਾਈਪਾਸ ਤੋਂ ਆਪਣੇ ਦਫਤਰ ਜਾ ਰਿਹਾ ਸੀ ਤਾਂ ਅੱਗੇ ਈ-ਰਿਕਸ਼ਾ ਬੈਟਰੀ ਵਾਲਾ ਰੰਗ ਨੀਲਾ ਜਿਸਨੂੰ ਦਵਿੰਦਰ ਸਿੰਘ ਉਰਫ਼ ਲਾਲੀ ਵਾਸੀ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ, ਜਦੋਂ ਉਹ ਉਸਦੇ ਕੋਲ ਦੀ ਲੰਘਿਆ ਤਾਂ ਈ-ਰਿਕਸ਼ਾ ਵਿੱਚ ਜਿੰਮ ਦਾ ਸਮਾਨ ਇੰਗਲੇਰਣਾ ਲੋਹੇ ਦੀਆਂ ਪਈਆਂ ਸੀ। ਉਸਨੂੰ ਦੇਖ ਕਿ ਰਿਕਸ਼ਾ ਚਾਲਕ ਈ-ਰਿਕਸ਼ਾ ਭਜਾ ਕੇ ਲੈ ਗਿਆ। ਜਦੋਂ ਉਸਨੇ ਆਪਣੇ ਸਟੋਰ ਵਿੱਚ ਜਾ ਕੇ ਦੇਖਿਆ ਤਾਂ ਗੇਟ ਖੁੱਲ੍ਹਾ ਸੀ ਅਤੇ ਜਿੰਦਰਾ ਟੁੱਟਿਆ ਹੋਇਆ ਸੀ। ਜਦ ਉਸਨੇ ਸਟੋਰ ਅੰਦਰ ਜਾ ਕੇ ਚੈੱਕ ਕੀਤਾ ਤਾਂ ਵਿੱਚੋਂ 10 ਇਗਲੇਰਣਾ ਤੇ ਇੱਕ ਲੋਹੇ ਦਾ ਗੇਟ ਚੋਰੀ ਸੀ। ਉਸਨੂੰ ਜਦ ਪਤਾ ਲੱਗਾ ਕਿ ਇਹ ਚੋਰੀ ਦਵਿੰਦਰ ਸਿੰਘ ਨੇ ਕੀਤੀ ਕੀਤੀ ਹੈ ਤਾਂ ਉਸਨੇ ਪੁਲਸ ਨੂੰ ਦੱਸਿਆ। ਥਾਣਾ ਸਦਰ ਪੁਲਸ ਨੇ ਦਵਿੰਦਰ ਸਿੰਘ ਉਰਫ ਲਾਲੀ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ, ਜਦਕਿ ਗਿ੍ਰਫ਼ਤਾਰੀ ਅਜੇ ਬਾਕੀ ਹੈ।
Total Responses : 267