ਰਾਜਿੰਦਰ ਕੁਮਾਰ
ਬੰਗਾ, 29 ਨਵੰਬਰ 2020 - ਸ਼ਹਿਰ ਵਿਚ ਵੱਧ ਰਹੇ ਨਾਜਾਇਜ਼ ਕਬਜ਼ਿਆਂ ਤੇ ਠੱਲ ਪਾਉਣ ਲਈ ਅੱਜ ਜਲੰਧਰ, ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਮਿਲ ਕੇ ਸ਼ਹਿਰ ਦੀਆਂ ਸੜਕਾਂ ਤੋਂ ਕਬਜ਼ਾ ਹਟਾਉਣ ਲਈ ਮੁਹਿੰਮ ਸ਼ੁਰੂ ਅੱਜ ਦੁਪਹਿਰ 1 ਵਜੇ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲੀ ਕਾਰਵਾਈ ਬੀਐਸਐਫ ਚੌਕ ਤੋਂ ਅਲਾਸਕਾ ਚੌਕ ਵੱਲ ਸ਼ੁਰੂ ਕੀਤੀ ਗਈ। ਬੀਐਸਐਫ ਚੌਕ ਤੋਂ ਰੇਲਵੇ ਕਰਾਸਿੰਗ ਤੱਕ ਸੜਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਅਤੇ ਸੜਕ ’ਤੇ ਰੱਖੇ ਸਮਾਨ ਨੂੰ ਜ਼ਬਤ ਕੀਤਾ।
ਇਸ ਸਮੇਂ ਦੌਰਾਨ ਐਕਸ਼ਨ ਟੀਮ ਅਤੇ ਦੁਕਾਨਦਾਰਾਂ ਦਰਮਿਆਨ ਤੂੰ ਤੂੰ ਮੈਂ ਮੈਂ ਵੀ ਹੋਈ। ਨਿਗਮ ਦੀ ਤਹਿ ਬਜ਼ਾਰੀ ਟੀਮ ਅਤੇ ਇਸ਼ਤਿਹਾਰੀ ਟੀਮ ਵਲੋਂ ਸੜਕ ’ਤੇ ਲੱਗੇ ਨਾਜਾਇਜ਼ ਹੋਰਡਿੰਗਜ਼ ਨੂੰ ਵੀ ਹਟਾ ਦਿੱਤਾ ਗਿਆ ਅਤੇ ਦੁਕਾਨਦਾਰਾਂ ਦੇ ਬੋਰਡ ਵੀ ਪਾੜ ਦਿੱਤੇ ਹਨ। ਪ੍ਰਸ਼ਾਸਨ ਨੇ ਕਿਹਾ ਇਹ ਕਾਰਵਾਈ ਅੱਗੇ ਵੀ ਐਦਾਂ ਹੀ ਜਾਰੀ ਰਹੇਗੀ।