ਯਾਦਵਿੰਦਰ ਸਿੰਘ ਤੂਰ
ਨਵੀਂ ਦਿੱਲੀ, 29 ਨਵੰਬਰ 2020 - ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਮਨ ਕੀ ਬਾਤ' 'ਚ ਕਿਸਾਨੀ ਅੰਦੋਲਨ ਬਾਰੇ ਕੁੱਝ ਵੀ ਬੋਲਣ ਤੋਂ ਪਾਸਾ ਵੱਟ ਗਏ। ਮਨ ਕੀ ਬਾਤ ਦੌਰਾਨ ਉਨ੍ਹਾਂ ਵੱਲੋਂ ਸਿਰਫ ਖੇਤੀ ਕਾਨੂੰਨਾਂ ਦੀਆਂ ਵਡਿਆਈਆਂ ਹੀ ਕੀਤੀਆਂ ਗਈਆਂ। ਪਰ ਕਿਸਾਨ ਕਿੰਨੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਜੋ ਹੁਣ ਦਿੱਲੀ ਆਉਣ ਵੇਲੇ ਜੋ ਕਿਸਾਨਾਂ ਨਾਲ ਸਲੂਕ ਕੀਤਾ ਗਿਆ ਉਸ ਬਾਰੇ ਮੋਦੀ ਵੱਲੋਂ ਕਿਸਾਨਾਂ ਲਈ ਇੱਕ ਬੋਲ ਵੀ ਨਾ ਬੋਲਿਆ ਗਿਆ। ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਨ। ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਦਾ ਬਲ ਮਿਲਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਭਰਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੇ ਹਨ।
ਉਥੇ ਹੀ ਪੀ.ਐਮ ਮੋਦੀ ਨੇ ਇੱਕਮਹਾਰਾਸ਼ਟਰ ਦੇ ਕਿਸਾਨ ਦੀ ਕਹਾਣੀ ਦਾ ਜ਼ਿਕਰ ਕੀਤਾ ਕਿ ਕਿੱਦਾਂ ਉਸ ਕਿਸਾਨ ਨੇ ਮੱਕੀ ਦੀ ਫਸਲ ਦੀ ਸਹੀ ਵਿਕਰੀ ਕੀਤੀ ਅਤੇ ਲੋੜ ਪੈਣ 'ਤੇ ਉਸਨੇ ਐਸ.ਡੀ.ਐਮ ਕੋਲ ਸ਼ਿਕਾਇਤ ਕਰ ਆਪਣਾ ਕੰਮ ਇੱਕ ਮਹੀਨੇ 'ਚ ਕਰਵਾ ਲਿਆ।
ਪੀ.ਐਮ ਮੋਦੀ ਦੇ ਅੱਜ ਦੇ ਭਾਸ਼ਣ ਤੋਂ ਸਾਫ ਝਲਕ ਰਿਹੈ ਕਿ ਕੇਂਦਰ ਸਰਕਾਰ ਕਿਸਾਨਾਂ ਅੱਗੇ ਝੁਕਣ ਨੂੰ ਤਿਆਰ ਹੀ ਨਹੀਂ ਹੈ। ਬਲਕਿ ਕੇਂਦਰ ਦੇ ਵਜ਼ੀਰ ਕਿਸਾਨਾਂ ਨੂੰ ਮਹਿਜ਼ ਸਬਜ਼ਬਾਗ ਕੀ ਦਿਖਾ ਰਹੇ ਨੇ।
">http://