ਹਰਦਮ ਮਾਨ
ਸਰੀ, 29 ਨਵੰਬਰ 2020 - ਬਲੈਕ ਫਰਾਈ ਡੇ ਤੇ ਲੱਗੀ ਸਪੈਸ਼ਲ ਸੇਲ ਦਾ ਭੂਤ ਕੈਲਗਰੀ ਦੇ ਨੌਜਵਾਨਾਂ ਦੇ ਮਨਾਂ ਤੇ ਏਨਾ ਸਵਾਰ ਹੋਇਆ ਕਿ ਚਿਨੂਕ ਮਾਲ ਵਿਚ ਇਨ੍ਹਾਂ ਨੌਜਵਾਨ ਗਾਹਕਾਂ ਦੀ ਅਣਕਿਆਸੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਬੁਲਾਉਣਾ ਪਿਆ। ਵੱਡੀ ਗਿਣਤੀ ਪੁੱਜੇ ਇਹਨਾਂ ਗਾਹਕਾਂ ਨੇ ਸਰੀਰਕ ਦੂਰੀ ਦਾ ਕੋਈ ਖ਼ਿਆਲ ਨਹੀਂ ਰੱਖਿਆ ਅਤੇ ਸ਼ਾਪਿੰਗ ਮਾਲ ਦੀ ਸਮਰੱਥਾ ਦੀ 25 ਪ੍ਰਤੀਸ਼ਤ ਲਾਜ਼ਮੀ ਹੱਦ ਨੂੰ ਪਾਰ ਕਰ ਦਿੱਤਾ।
ਕੈਲਗਰੀ ਪੁਲਿਸ ਸਰਵਿਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਭੀੜ ਸਬੰਧੀ ਇੱਕ ਫੋਨ ਮਿਲਣ ਤੋਂ ਬਾਅਦ ਪੁਲਿਸ ਚਿਨੂਕ ਸੈਂਟਰ ਵਿਖੇ ਪਹੁੰਚੀ ਪਰ ਹਾਲਾਤ ਇਹ ਸਨ ਕਿ ਮੌਕੇ ‘ਤੇ ਪਹੁੰਚੀ ਦੇ ਵਸੋਂ ਬਾਹਰੀ ਗੱਲ ਹੋਣ ਕਾਰਨ ਭੀੜ ਨਾਲ ਨਜਿੱਠਣ ਲਈ ਹੋਰ ਪੁਲਿਸ ਪਾਰਟੀ ਨੂੰ ਬੁਲਾਇਆ ਗਿਆ ਅਤੇ ਤਾਂ ਜਾ ਕੇ ਸਥਿਤੀ ਨੂੰ ਕਾਬੂ ਕੀਤਾ।
ਪੁਲਿਸ ਅਨੁਸਾਰ ਸਾਰੇ ਦੁਕਾਨਦਾਰ ਸੂਬੇ ਵਿਚ ਲਾਗੂ ਕੀਤੀਆਂ ਨਵੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com