ਮਨਪ੍ਰੀਤ ਸਿੰਘ ਜੱਸੀ
- ਵੈਸ਼ਨਵ ਪੀਠ ਟਰਸੱਟ ਅੰਮ੍ਰਿਤਸਰ ਵੱਲੋਂ ਮੇਅਰ ਕਰਮਜੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
- ਗਊ ਮਾਤਾ ਦੀ ਸੇਵਾ ਪਰਮ ਸੇਵਾ ਹੈ: ਮੇਅਰ ਕਰਮਜੀਤ ਸਿੰਘ ਰਿੰਟੂ
ਅੰਮ੍ਰਿਤਸਰ: 29 ਨਵੰਬਰ 2020 - ਮੇਅਰ ਕਰਮਜੀਤ ਸਿੰਘ ਰਿੰਟੂ ਅੱਜ ਵਿਧਾਨ ਸਭਾ ਹਲਕਾ ਉੱਤਰੀ 'ਚ ਵਿਸ਼ੇਸ਼ ਤੌਰ ਵਾਰਡ ਨੰ: 13 'ਚ ਚੈਤਨਯਾ ਮਹਾਪ੍ਰਭੂ ਮੰਦਿਰ, ਮਜੀਠਾ ਬਾਈ ਪਾਸ ਵੇਰਕਾ ਵਿਖੇ ਕੀਰਤਨ 'ਚ ਹਾਜ਼ਰੀ ਭਰੀ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੈਸ਼ਨਵ ਪੀਠ ਟਰੱਸਟ ਅਧੀਨ ਚੱਲ ਰਹੀ ਗੋਰਾਂਗ ਗਊਸ਼ਾਲਾ ਦਾ ਦੌਰਾ ਵੀ ਕੀਤਾ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ 'ਚ ਗਊ ਮਾਤਾ ਦਾ ਸਤਿਕਾਰ ਹਰ ਵਰਗ ਦੇ ਲੋਕ ਕਰਦੇ ਹਨ ਅਤੇ ਇਸ ਟਰੱਸਟ ਵੱਲੋਂ ਗਊ ਮਾਤਾ ਦੀ ਦੇਖਭਾਲ ਤੇ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਹਲਕਾ ਉੱਤਰੀ ਦੇ ਹਰ ਵਾਰਡ ਦੇ ਵਿਕਾਸ ਕਾਰਜਾਂ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ ਅਤੇ ਅਗਾਂਹ ਵੀ ਕੀਤਾ ਜਾਵੇਗਾ। ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਮੰਦਰ ਅਤੇ ਗਊਸ਼ਾਲਾ ਦੇ ਵਿਸਤਾਰ ਲਈ ਕਾਰਪੋਰੇਸ਼ਨ ਹਮੇਸ਼ਾ ਉਨ੍ਹਾਂ ਦੇ ਸਹਿਯੋਗ ਹਿੱਤ ਹੈ। ਇਸ ਮੌਕੇ ਮਨਮਾਧਵ ਗੌੜੀਆ ਵੈਸ਼ਨਵ ਪੀਠ ਦੇ ਅਹੁਦੇਦਾਰਾਂ ਵੱਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਅਕਾ ਸ਼ਰਮਾ ਕੌਂਸਲਰ, ਰਿਤੇਸ਼ ਸ਼ਰਮਾ, ਜਿਆ ਲਾਲ, ਵਿਜੈ ਸੇਠੀ, ਸੁਰਿੰਦਰ ਰੋਲੀ, ਅਰੁਣ ਅਰੋੜਾ, ਸੁਭਾਸ਼ ਅਗਰਵਾਲ, ਸੰਜੀਵ ਅਗਰਵਾਲ, ਵਿਕਾਸ ਜੋਸ਼ੀ ਆਦਿ ਹਾਜ਼ਰ ਸਨ।