ਲਾਹੌਰ, 29 ਨਵੰਬਰ 2020 - ਰਾਏ ਅਜ਼ੀਜ਼ ਉੱਲ੍ਹਾ ਖਾਨ ਨੇ ਗੁਰੂ ਨਾਨਕ ਦੇਵ ਜੀ ਦੇ 551 ਵੇਂ ਗੁਰਪੁਰਬ ਮੌਕੇ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।
ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਉਹ ਪੂਰੇ ਵਿਸ਼ਵ ਦੇ ਲੋਕਾਂ ਨੂੰ ਇਸ ਸ਼ੁੱਭ ਮੌਕੇ ‘ਤੇ ਸ਼ੁੱਭਕਾਮਨਾਵਾਂ ਦਿੰਦੇ ਹਨ। ਇਹ ਗੱਲ ਇੱਥੇ ਵਰਣਨ ਯੋਗ ਹੈ ਕਿ ਰਾਏ ਅਜ਼ੀਜ਼ਉੱਲਾ ਖਾਨ ਗੰਗਾ ਸਾਗਰ ਦੀ ਸਾਂਭ ਸੰਭਾਲ ਕਰਦੇ ਹਨ।
ਉਹ (ਰਾਏ ਕੱਲ੍ਹਾ ਤੀਸਰੇ ਦੀ 9 ਵੀਂ ਪੀੜ੍ਹੀ ਦੇ ਵਾਰਿਸ ਹਨ) ਖਾਨ ਬਹਾਦੁਰ ਰਾਏ ਇਨਾਇਤ ਖਾਨ ਦੇ ਪੋਤਰਾ ਅਤੇ ਰਾਏ ਪਰਿਵਾਰ ਦਾ ਵਾਰਿਸ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਉਪਹਾਰ ਨੂੰ 300 ਤੋਂ ਵੱਧ ਸਾਲਾਂ ਤੋਂ ਬੜੇ ਸਤਿਕਾਰ ਅਤੇ ਸੰਭਾਲ ਨਾਲ ਰੱਖਿਆ ਹੈ।