ਜਗਦੀਸ਼ ਥਿੰਦ
ਫਾਜ਼ਿਲਕਾ 29 ਨਵੰਬਰ
ਐਸ.ਡੀ.ਐਮ ਫਾਜ਼ਿਲਕਾ ਸ਼੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਸਵੱਛਤਾ ਸਰਵੇਖਣ 2021 ਨੂੰ ਮੁੱਖ ਰੱਖਦੇ ਹੋਏ ਨਗਰ ਕੌਸਲ ਫਾਜ਼ਿਲਕਾ ਵੱਲੋਂ ਸ਼ਹਿਰ ਦੀ ਸਾਫ-ਸਫਾਈ ਨੂੰ ਹੋਰ ਬੇਹਤਰ ਬਣਾਉਣ ਲਈ ਸਰਕਾਰਵ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਮੁਕਾਬਲੇ (ਰੈਕਿੰਗ) ਸ਼ਹਿਰ ਦੀਆਂ ਵੱਖ-ਵੱਖ ਕੈਟਾਗਰੀਆਂ ਸਕੂਲ, ਹੋਟਲ, ਹਸਪਤਾਲ, ਸਰਕਾਰੀ/ਪ੍ਰਾਈਵੇਟ ਦਫਤਰ, ਮਾਰਕਿਟ ਐਸ਼ੋਸ਼ੀਏਸ਼ਨ ਦੀ ਨਗਰ ਕੌਸਲ ਵੱਲੋਂ ਬਣਾਏ ਗਏ ਮਾਪਦੰਡਾਂ ਅਨੁਸਾਰ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਜਿਸ ਦਾ ਮੁੱਖ ਮਕਸਦ ਵੱਖ-ਵੱਖ ਕੈਟਾਗਰੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਸੀ। ਜਿਸ ਵਿੱਚ ਹਸਪਤਾਲਾ ਵਿੱਚ ਸਚਦੇਵਾ ਹਸਪਤਾਲ ਵੱਲੋਂ 168 ਅੰਕ ਪ੍ਰਾਪਤ ਕਰਕੇ ਸ਼ਹਿਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲਾਂ ਵਿੱਚ ਡੀ.ਸੀ.ਡੀ.ਏ.ਵੀ ਮਾਡਲ ਸਕੂਲ ਵੱਲੋਂ 111 ਅੰਗ ਪ੍ਰਾਪਤ ਕਰਕੇ ਸ਼ਹਿਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਅਤੇ ਸਰਕਾਰੀ/ਪ੍ਰਾਈਵੇਟ ਦਫਤਰਾ ਵਿੱਚ ਡੀ.ਸੀ ਕੰਪਲੈਕਸ ਫਾਜ਼ਿਲਕਾ ਵੱਲੋਂ 124 ਅੰਕ ਪ੍ਰਾਪਤ ਕਰਕੇ ਸ਼ਹਿਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਇਸੇ ਤਰ੍ਹਾਂ ਹੋਟਲ ਬਲੈਸਿੰਗ ਵੱਲੋਂ 178 ਅੰਗ ਪ੍ਰਾਪਤ ਕਰਕੇ ਸ਼ਹਿਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਮਾਰਕਿਟ ਐਸੋਸ਼ੀਏਸ਼ਨ ਵਿੱਚੋ ਚੋਧਰੀਆਂ ਵਾਲੀ ਗਲੀ ਵੱਲੋਂ 154 ਅੰਗ ਪ੍ਰਾਪਤ ਕਰਕੇ ਸ਼ਹਿਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਕਾਰਜ ਸਾਧਕ ਅਫਸਰ ਨਗਰ ਕੌਸਲ ਫਾਜ਼ਿਲਕਾ ਸ਼੍ਰੀ ਰਜ਼ਨੀਸ਼ ਕੁਮਾਰ ਵੱਲੋਂ ਸਾਰੀ ਕੈਟਾਗਰੀਆਂ ਵੱਲੋਂ ਸਵੱਛ ਸਰਵੇਖਣ 2032 ਵਿੱਚ ਸਹਿਯੌਗ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾਵੇ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਞ ਰੱਖਿਆ ਜਾਵੇ। ਇਸ ਮੌਕੇ ਸੈਨਟਰੀ ਇੰਸਪੈਕਟਰ ਸ਼੍ਰੀ ਨਰੇਸ਼ ਖੇੜਾ ਅਤੇ ਸੀ.ਐਫ ਸ਼੍ਰੀ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।