ਦੀਪਕ ਜੈਨ
- ਮੀਟਿੰਗ ਦੌਰਾਨ ਕਲੋਨੀ ਦੀ ਚਾਰਦੀਵਾਰੀ ਕਰਨ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਮਤਾ ਪਾਸ
ਜਗਰਾਓਂ, 29 ਨਵੰਬਰ 2020 - ਸੈਂਟਰਲ ਸਿਟੀ ਵੈਲਫੇਅਰ ਸੁਸਾਇਟੀ ਜਗਰਾਓਂ ਦੀ ਮੀਟਿੰਗ ਹੋਈ, ਇਸ ਦੌਰਾਨ ਸਰਬਸੰਮਤੀ ਨਾਲ ਅਵਤਾਰ ਸਿੰਘ ਨੂੰ ਪ੍ਰਧਾਨ ਬਣਾ ਲਿਆ ਗਿਆ। ਇਸ ਸਮੇਂ ਮੀਟਿੰਗ ਦੌਰਾਨ ਕਲੋਨੀ ਦੀ ਚਾਰਦੀਵਾਰੀ ਕਰਨ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸੁਸਾਇਟੀ ਵਲੋਂ ਸਮਾਜਸੇਵੀ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਉਣ ਦੇ ਨਾਲ-ਨਾਲ ਹੋਰ ਵੀ ਅਹਿਮ ਕਾਰਜ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਬਾਵਾ, ਮੀਤ ਪ੍ਰਧਾਨ ਨੀਰਜ ਜੈਨ, ਚੇਅਰਮੈਨ ਅਮਰਜੀਤ ਸਿੰਘ ਮਾਲਵਾ, ਵਾਇਸ ਚੇਅਰਮੈਨ ਸੁਖਵਿੰਦਰ ਸਿੰਘ ਭਸੀਨ, ਸਕੱਤਰ ਵਿਜੈ ਮਲਹੋਤਰਾ, ਪ੍ਰੈਸ ਸਕੱਤਰ ਅਮਰਜੀਤ ਸਿੰਘ, ਸਰਪ੍ਰਸਤ ਰਾਧੇ ਸ਼ਿਆਮ, ਖਜ਼ਾਨਚੀ ਨਰਿੰਦਰ ਕੁਮਾਰ ਦੁਆ, ਜੁਆਇੰਟ ਸਕੱਤਰ ਰਾਜਦੀਪ ਸਿੰਘ, ਜੁਆਇੰਟ ਖਜਾਨਚੀ ਨੀਰਜ ਕਟਾਰੀਆ, ਮੁੱਖ ਸਲਾਹਕਾਰ ਰਾਜਨ ਬਜਾਜ ਤੋਂ ਇਲਾਵਾ ਸੰਦੀਪ ਥਾਪਰ, ਸੰਦੀਪ ਕੁਮਾਰ ਅਤੇ ਕਮਲ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ