ਪਟਿਆਲਾ, ਨਵੰਬਰ 29, 2020 - ਮਨਮੋਹਨ ਸਿੰਘ ਅੰਡਰ ਸੈਕਟਰੀ ਲੋਕ ਸੰਪਰਕ ਵਿਭਾਗ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦਾ ਸਪੋਕਸਮੈਨ ਕਮ ਪ੍ਰੈਸ ਸਕੱਤਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਇਸ ਦਾ ਪ੍ਰਗਟਾਵਾ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਪ੍ਰਧਾਨ ਮੋਹਨ ਸਿੰਘ ਨੇ ਅੱਜ ਇਥੇ ਇੱਕ ਪ੍ਰੈਸ ਨੋਟ ਵਿੱਚ ਕੀਤਾ।
ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਮੋਹਨ ਸਿੰਘ ਪ੍ਰਧਾਨ ਨੇ ਮਨਮੋਹਨ ਸਿੰਘ ਦੀ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਵਿੱਚ ਸਪੋਕਸਮੈਨ ਕਮ ਪ੍ਰੈਸ ਸੈਕਟਰੀ ਦੇ ਤੌਰ ਤੇ ਨਿਯੁਕਤੀ ਦਾ ਸਵਾਗਤ ਕੀਤਾ।ਸ੍ਰੀ ਮੋਹਨ ਸਿੰਘ ਨੇ ਉਮੀਦ ਜਤਾਈ ਕਿ ਮਨਮੋਹਨ ਸਿੰਘ ਲੋਕ ਸੰਪਰਕ ਦੇ ਲੰਮੇ ਤਜਰਬੇ ਤੇ ਪੇਸ਼ੇਵਰ ਹੁਨਰ ਨਾਲ ਆਲ ਇੰਡੀਆ ਰਾਮਗੜ੍ਹੀਆ ਬੋਰਡ (ਰਜਿਸਟਰਡ) ਦੇ ਸਪੋਕਸਮੈਨ ਕਮ ਪ੍ਰੈਸ ਸੈਕਟਰੀ ਦੇ ਤੌਰ 'ਤੇ ਰਾਮਗੜ੍ਹੀਆ ਭਾਈਚਾਰੇ ਲਈ ਇੱਕ ਜਾਇਦਾਦ ਦੇ ਤੌਰ ਤੇ ਸਾਬਤ ਕਰਨਗੇ ਅਤੇ ਰਾਮਗੜ੍ਹੀਆ ਭਾਈਚਾਰੇ ਦੁਆਰਾ ਲੋਕਾਂ ਦੀ ਭਲਾਈ ਲਈ ਕੀਤੇ ਚੰਗੇ ਕਾਰਜਾਂ ਨੂੰ ਪ੍ਰਭਾਵਸ਼ਾਲੀ ਸਾਧਨ ਦੇ ਨਾਲ ਪੇਸ਼ ਕਰਦਿਆਂ ਆਪਣਾ ਫਰਜ਼ ਨਿਭਾਉਣਗੇ ।