ਚੰਡੀਗੜ੍ਹ,29 ਨਵੰਬਰ,2020: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਨੂੰ ਸਰਹੱਦਾਂ ’ਤੇ ਰੋਕੇ ਜਾਣ ਤੇ ਸਫਾਈ ਦਿੱਤੀ ਗਈ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਨੂੰ ਰੋਕਿਆ ਗਿਆ। ਖੱਟਰ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਇਕੱਠ ਕਰਨ ਤੇ ਮਨਾਈ ਹੈ,ਇਸ ਲਈ ਕਿਸਾਨਾਂ ਨੂੰ ਹਰਿਆਣਾ ਅੰਦਰ ਆਉਣ ਤੋਂ ਰੋਕਿਆ ਗਿਆ ਸੀ। ਇਸ ਦੇ ਨਾਲ ਹੀ ਖੱਟਰ ਨੇ ਕਿਹਾ ਸੀ ਜੇਕਰ ਕੋਰੋਨਾ ਫੈਲਿਆ ਤਾਂ ਇਸਦੀ ਜਿੰਮੇਦਾਰ ਪੰਜਾਬ ਸਰਕਾਰ ਹੋਵੇਗੀ। ਮਨੋਹਰ ਲਾਲ ਖੱਟਰ ਨੇ ਇਹ ਬਿਆਨ ਹਿਸਾਰ ’ਚ ਹੋਈ ਰੈਲੀ ਤੋਂ ਬਾਅਦ ਦਿੱਤਾ ਸੀ। ਪਰ ਜਿਸ ਰੈਲੀ ’ਚ ਖੱਟਰ ਸ਼ਾਮਿਲ ਹੋਏ ਉਥੇ ਵੀ ਕਾਫੀ ਲੋਕ ਸੀ।
ਇਨ੍ਹਾਂ ਤਸਵੀਰਾਂ ਚ ਸਮਾਜਿਕ ਦੂਰੀ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਹੁਣ ਸਵਾਲ ਉਠਦਾ ਕੀ ਇਥੇ ਕੋਰੋਨਾ ਖ਼ਤਮ ਹੋ ਗਿਆ?