← ਪਿਛੇ ਪਰਤੋ
ਕਿਸਾਨ ਅੰਦੋਲਨ ਦਾ ਪੰਜਵਾਂ ਦਿਨ : ਕੇਂਦਰੀ ਮੰਤਰੀਆਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਹੱਕ ’ਚ ਟਵੀਟ ਮੁਹਿੰਮ ਆਰੰਭੀ ਨਵੀਂ ਦਿੱਲੀ, 30 ਨਵੰਬਰ, 2020 : ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੇ ਪੰਜਵੇਂ ਦਿਨ ਅੱਜ ਕੇਂਦਰੀ ਮੰਤਰੀਆਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਚੰਗੇ ਦੱਸਣ ਲਈ ਟਵੀਟ ਮੁਹਿੰਮ ਵਿੱਢ ਦਿੱਤੀ ਹੈ। ਪਹਿਲਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਫਿਰ ਪ੍ਰਕਾਸ਼ ਜਾਵੜੇਕਰ ਨੇ ਇਸ ਮਾਮਲੇ ’ਤੇ ਟਵੀਟ ਕੀਤੇ ਹਨ। ਪ੍ਰਸਾਦ ਨੇ ਆਪਣੇ ਟਵੀਟ ਵਿਚ ਕਿਹਾ ਕਿ ਨਵੇਂ ਖੇਤੀ ਕਾਨੂੰਨ ਏ ਪੀ ਐਮ ਸੀ ਮੰਡੀਆਂ ਨੂੰ ਖਤਮ ਨਹੀਂ ਕਰਦੇ। ਮੰਡੀਆਂ ਪਹਿਲਾਂ ਵਾਂਗ ਹੀ ਚਲਦੀਆਂ ਰਹਿਣਗੀਆਂ। ਨਵੇਂ ਕਾਨੂੰਨਾਂਨੇ ਕਿਸਾਨਾਂ ਨੂੰ ਆਪਣੀ ਜਿਣਸ ਕਿਤੇ ਵੀ ਵੇਚਣ ਦੀ ਆਜ਼ਾਦੀ ਦਿੱਤੀ। ਜੋ ਵੀ ਕਿਸਾਨਾਂ ਨੂੰ ਸਭ ਤੋਂ ਚੰਗੀ ਕੀਮਤ ਦੇਵੇਗਾ, ਉਹ ਹੀ ਜਿਣਸ ਖਰੀਦ ਸਕੇਗਾ ਭਾਵੇਂ ਉਹਮੰਡੀ ਵਿਚ ਹੋਵੇ ਜਾਂ ਮੰਡੀ ਦੇ ਬਾਹਰ। ਇਸੇ ਤਰੀਕੇ ਪ੍ਰਕਾਸ਼ ਜਾਵੜੇਕਰ ਨੇ ਆਪਣੇ ਟਵੀਟ ਵਿਚ ਕਿਹਾ ਕਿ ਖੇਤੀਬਾੜੀ ਕਾਨੂੰਨ ’ਤੇ ਗਲਤਫਹਿਮੀ ਨਾ ਰੱਖੀਜਾਵੇ। ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਨਾਲੋਂ ਜ਼ਿਆਦਾ ਝੋਨਾ ਮੰਡੀ ਵਿਚ ਵੇਖਿਆ ਅਤੇ ਜ਼ਿਆਦਾ ਐਮ ਐਸ ਪੀ ’ਤੇ ਵੇਚਿਆ।ਐਮ ਐਸ ਪੀ ਜਿਉਂਦੀ ਹੈ ਤੇ ਮੰਡੀ ਵੀ ਜਿਉਂਦੀ ਹੈ ਅਤੇ ਸਰਕਾਰੀ ਖਰੀਦ ਵੀ ਹੋ ਰਹੀ ਹੈ।
Total Responses : 267