ਰਵੀ ਜੱਖੂ
ਜਗਰਾਉਂ, 30 ਨਵੰਬਰ 2020 - ਅੱਜ ਜਗਰਾਉਂ ਵਿਖੇ ਕਿਸਾਨਾਂ ਦੇ ਚੱਲ ਰਹੇ ਸ਼ਾਨਾਂਮੱਤੀ ਅੰਦੋਲਨ ਦੀ ਹਮਾਇਤ ਕਰਨ ਲਈ ਕਿਸਾਨ ਸੰਘਰਸ਼ ਸਹਿਯੋਗ ਕਮੇਟੀ ਦਾ ਗਠਨ ਕੀਤਾ ਗਿਆ। ਦਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਚਾਰ ਦਸੰਬਰ ਨੂੰ ਗਿਆਰਾਂ ਵਜੇ ਐੱਸ.ਡੀ.ਐੱਮ. ਨੂੰ ਇੱਕ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਕਬੂਲ ਕਰੇ ਅਤੇ ਸੰਜੀਦਾ ਢੰਗ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕੀਤਾ ਜਾਵੇ। ਮੀਟਿੰਗ ਵਿੱਚ ਹਰਿਆਣਾ ਸਰਕਾਰ ਵੱਲੋਂ ਘੋਲ ਨੂੰ ਦਬਾਉਣ ਲਈ ਵਰਤੇ ਗਏ ਹੱਥਕੰਢਿਆਂ , ਲੋਕਾਂ ਦੀ ਪ੍ਰਾਪਰਟੀ ਨੂੰ ਟੋਇਆਂ ਰਾਹੀਂ ਤੋੜਨਾ ਆਦਿ ਗਲਤ ਤਰੀਕਿਆਂ ਦੀ ਨਿੰਦਿਆ ਕੀਤੀ ਗਈ।
ਮਜਦੂਰਾਂ ਸੰਬੰਧੀ ਬਣਾਏ ਤਾਜਾ ਕਾਲੇ ਕਾਨੂੰਨਾਂ ਬਾਰੇ ਵੀ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਸਾਥੀਆਂ ਨੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੀ ਮੌਨਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਰੱਦ ਕਰਨ ਠੇਕੇਦਾਰੀ ਸਿਸਟਿਮ ਬੰਦ ਕਰਨ ਆਦਿ ਉਠਾਉਣ ਲਈ ਇੱਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਵੀ ਭੇਜਣ ਦਾ ਫੈਸਲਾ ਕੀਤਾ। ਇਸ ਮੀਟਿੰਗ ਵਿੱਚ ਦਵਿੰਦਰ ਸਿੰਘ ਤੋਂ ਇਲਾਵਾ ਮਾਸਟਰ ਮਲਕੀਤ ਸਿੰਘ, ਮਾਸਟਰ ਹਰਬੰਸ ਸਿੰਘ ਅਖਾੜਾ,ਐੱਚ.ਐੱਸ.ਡਿੰਪਲ, ਬਲਦੇਵ ਸਿੰਘ ਬਿੱਲੂ, ਜੋਗਿੰਦਰ ਆਜ਼ਾਦ, ਸੁਧੀਰ ਝਾਂਜੀ, ਹਰਭਜਨ ਸਿੰਘ ਸਿੱਧੂ, ਅਸ਼ੋਕ ਭੰਡਾਰੀ ਅਤੇ ਰਾਜਦੀਪ ਸਿੰਘ ਤੂਰ ਸ਼ਾਮਲ ਸਨ। ਇਸ ਤੋਂ ਬਿਨ੍ਹਾਂ ਅਵਤਾਰ ਸਿੰਘ ਡਾਇਟ, ਮਾਸਟਰ ਮਨਜਿੰਦਰ ਸਿੰਘ, ਜਸਵੰਤ ਸਿੰਘ ਕਲੇਰ, ਰਮੇਸ਼ ਕੁਮਾਰ, ਰਾਣਾ ਆਲਮਦੀਪ ਅਤੇ ਭਜਨ ਸਿੰਘ ਪਰੋਫੈਸਰ ਕਰਮ ਸਿੰਘ, ਨਰਿੰਦਰ ਸਿੰਘ ਆਦਿ ਨੇ ਵੀ ਇਸ ਹਮਾਇਤੀ ਕਮੇਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।