ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 30 ਨਵੰਬਰ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਚੱਲ ਸੁਲਤਾਨਪੁਰ ਲੋਧੀ ਦੀ ਪਵਿੱਤਰ ਵੇਈਂ ਨਦੀ ‘ਤੇ ਕੰਢੇ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਮੁਹੱਲਿਆਂ ਵਿੱਚੋਂ ਹੁੰਦਾ ਹੋਇਆ ਵੇਈਂ ਕਿਨਾਰੇ ਤੇ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੋਇਆ ਨਿਰਮਲ ਕੁਟੀਆ ਪਹੁੰਚਿਆ।
ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਅੰਮ੍ਰਿਤਮਈ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕੇ ਕਿਸਾਨ ਸਾਂਝੀ ਖੇਤੀ ਵੱਲ ਧਿਆਨ ਦੇਣ।ਉਨ੍ਹਾਂ ਕਿਹਾ ਕਿ ਇਸ ਸਮੇਂ ਸਮਾਜ ਵਿੱਚ ਭਾਈਚਾਰਕ ਸਾਂਝ ਵਧਾਉਣ ਦੀ ਅਹਿਮ ਲੋੜ ਹੈ।ਉਨ੍ਹਾਂ ਕਿਹਾ ਕੇ ਕਾਦਰ ਦੀ ਕੁਦਰਤ ਦੀ ਸੰਭਾਲ ਲਈ ਸਭ ਨੂੰ ਤਨ ਦੇਹੀ ਨਾਲ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ।
ਇਹ ਨਗਰ ਕੀਰਤਨ ਸ਼ਹੀਦ ਊਧਮ ਸਿੰਘ ਚੌਂਕ ਤੋਂ, ਗੁਰਦੁਆਰਾ ਗੁਰੂ ਕਾ ਬਾਗ, ਚੌਂਕ ਚੇਲਿਆਂ, ਮੁਹੱਲਾ ਸਿੱਖਾਂ, ਗੁਰਦੁਆਰਾ ਬੇਬੇ ਨਾਨਕੀ ਜੀ, ਗੁਰਦੁਆਰਾ ਹੱਟ ਸਾਹਿਬ ਤੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚਿਆ। ਗੁਰੂ ਘਰ ਦੇ ਪ੍ਰਬੰਧਾਂ ਵੱਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਗੁਰੂ
ਘਰ ਦਰਸ਼ਨ ਦੀਦਾਰੇ ਕਰਕੇ ਤਲਵੰਡੀ ਚੌਧਰੀਆਂ ਪੁਲ ਤੋਂ ਪਵਿੱਤਰ ਵੇਈਂ ਕੰਢੇ ਹੁੰਦਾ ਹੋਇਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਵਿਖੇ ਨਗਰ ਕੀਰਤਨ ਦੀ ਸੰਪਨ ਹੋਇਆ। ਸ਼ਹਿਰ ਵਿੱਚ ਨਗਰ ਕੀਰਤਨ ਦਾ ਨਿੱਘਾ ਸਵਾਗਤ ਹੋਇਆ ਅਤੇ ਗੁਰੂ ਦੇ ਲੰਗਰ ਅਤੁਟ ਵਰਤੇ।ਸੀਚੇਵਾਲ ਗੱਤਕਾ ਅਖਾੜਾ ਦੀ ਟੀਮ ਨੇ ਖਾਲਸਾਈ ਖੇਡ ਨਾਲ ਸੰਗਤਾਂ ਵਿੱਚ ਜੋਸ਼ ਭਰੀ ਰੱਖਿਆ।
ਨਗਰ ਕੀਰਤਨ ਦੌਰਾਨ ਸੰਗਤਾਂ ਬਹੁਤ ਪਿਆਰ, ਸਤਿਕਾਰ ਨਾਲ ਪੂਰੀ ਮਰਿਆਦਾ ਵਿੱਚ ਰਹਿੰਦਿਆ ਗੁਰੂ ਜਸ ਵਿਚ ਮਗਨ ਸਨ।ਇਸ ਨਗਰ ਕੀਰਤਨ ਦੌਰਾਨ ਸੰਤ ਲੀਡਰ ਸਿੰਘ ਜੀ ਸੈਫਲਾਬਾਦ, ਸੰਤ ਅਮਰੀਕ ਸਿੰਘ ਜੀ ਖੁਖਰੈਣ ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, , ਸੰਤ ਸੁਖਜੀਤ ਸਿੰਘ ਜੀ ਸਾਰਾ ਦਿਨ ਨਗਰ ਕੀਰਤਨ ਵਿੱਚ ਸ਼ਾਮਿਲ ਰਹੇ।ਨਗਰ ਇਸ ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ, ਲੰਗਰ ਕਮੇਟੀ ਸੀਚੇਵਾਲ, ਫੁੱਲਾਂ ਦੀ ਸੇਵਾ, ਝਾੜੂ ਦੀ ਸੇਵਾ, ਬਿਜਲੀ ਦਾ ਪ੍ਰਬੰਧ ਸਮੇਤ ਸਾਰੀਆ ਅਹਿਮ ਡਿਊਟੀਆ ਸੰਗਤਾਂ ਦੀ ਸੇਵਾ ਵਿੱਚ ਸੇਵਾਦਾਰਾਂ ਵੱਲੋਂ ਤਨ ਦੇਹੀ ਨਾਲ ਨਿਭਾਈਆਂ ਗਈਆਂ।