ਹਰੀਸ਼ ਕਾਲੜਾ
ਰੂਪਨਗਰ, 30 ਨਵੰਬਰ 2020: ਇੰਡੀਅਨਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਵਿਖੇ ਉਦਯੋਗਿਕ ਅਤੇ ਸੂਚਨਾ ਪ੍ਰਣਾਲੀ ਤੇ 15ਵੇਂ ਕੌਮਾਂਤਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਬੀਤੇ 15 ਸਾਲਾਂ ਦੇ ਮਗਰੋਂ ਇਹ ਪਹਿਲੀ ਵਾਰ ਹੈ ਕਿ ਇਸ ਵਾਰ ਇਹ ਕਾਨਫਰੰਸ ਆਨਲਾਈਨ ਮਾਧਿਅਮ ਰਾਹੀਂ ਵਰਚੂਅਲ ਮੋਡ ਵਿਚ ਆਯੋਜਿਤ ਕੀਤੀ ਗਈ। ਇਹ ਕਾਨਫਰੰਸ 26 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿਚ ਸ੍ਰੀਲੰਕਾ, ਅਮਰੀਕਾ, ਇਟਲੀ, ਡੈਨਮਾਰਕ, ਆਸਟ੍ਰੇਲੀਆ, ਜਰਮਨੀ, ਸਵੀਡਨ ਅਤੇ ਜਪਾਨ ਸਹਿਤ ਅੱਠ ਤੋਂ ਵੱਧ ਦੇਸ਼ਾਂ ਦੇ ਕੌਮਾਂਤਰੀ ਤੌਰ ਤੇ ਪ੍ਰਖਿਆਤ ਮਾਹਿਰਾਂ ਅਤੇ ਪ੍ਰਤੀਨਿਧਾਂ ਦੀ ਆਨਲਾਈਨ ਸ਼ਮੂਲੀਅਤ ਦਰਜ ਕੀਤੀ ਗਈ।
ਇਹ ਸੰਮੇਲਨ ਭਾਰਤ ਅਤੇ ਸ੍ਰੀਲੰਕਾ ਵਿਚ ਵਾਰੀ-ਵਾਰੀ ਨਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਕਈ ਪਹਿਲੀ ਪੀੜੀ ਦੀਆਂ ਆਈ.ਆਈ. ਟੀਜ਼ ਪਹਿਲਾਂ ਹੀ ਇਸ ਦੀ ਮੇਜ਼ਬਾਨੀ ਕਰ ਚੁੱਕੀਆਂ ਹਨ, ਜਦੋਂ ਕਿ ਇਹ ਪਹਿਲੀ ਵਾਰ ਹੈ ਕਿ ਨਵੀਂ ਪੀੜੀ ਦੀ ਆਈ. ਆਈ. ਟੀ. ਵਿਚ ਇਹ ਕਾਨਫਰੰਸ ਆਯੋਜਿਤ ਕੀਤੀ ਗਈ ਹੈ। ਇਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਦੇ ਦੌਰਾਨ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਇਲੈਕਟ੍ਰਾਨਿਕਲ ਇੰਜੀਨੀਅਰਿੰਗ ਵਿਚ ਆਈ. ਈ. ਈ. ਈ. ਦੀ ਭੂਮਿਕਾ ਨੂੰ ਦੁਨੀਆ ਦੀ ਪ੍ਰਮੁੱਖ ਪੇਸ਼ੇਵਰ ਸੰਸਥਾ ਦੇ ਰੂਪ ਵਿਚ ਸ਼ਾਮਲ ਕਰਨ ਤੇ ਜ਼ੋਰ ਦਿੱਤਾ, ਜੋ ਗੈਰ ਲਾਭਕਾਰੀ ਆਧਾਰ ਤੇ ਪੇਸ਼ੇਵਰ ਗਤੀਵਿਧੀਆਂ ਵਿਚ ਸਰਗਰਮੀ ਨਾਲ ਕਾਰਜਸ਼ੀਲ ਹੈ ਅਤੇ ਕਾਨਫਰੰਸਾਂ ਵਿਚ ਗੁਣਵੱਤਾ ਨੂੰ ਸੁਨਿਸ਼ਚਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਕਾਨਫਰੰਸਾਂ ਵਿਚ ਪ੍ਰਕਾਸ਼ਨਾ, ਰਚਨਾ ਕਰਨ ਤੋਂ ਵੀ ਵਧੇਰੇ ਮੁਸ਼ਕਲ ਹੋ ਗਈ ਹੈ।
ਕਾਨਫਰੰਸ ਦੇ ਮੁਖੀ ਡਾ. ਸੀ. ਸੀ. ਰੈੱਡੀ ਨੇ ਕਿਹਾ ਕਿ ਇਹ ਆਈ. ਆਈ. ਟੀ ਰੋਪੜ ਦੇ ਇਲੈਕਟ੍ਰੀਕਲ ਵਿਭਾਗ ਵਿਖੇ ਆਯੋਜਿਤ ਕੀਤਾ ਜਾ ਰਿਹਾ ਤੀਸਰਾ ਆਈ. ਈ. ਈ. ਈ. ਈ. ਕਾਨਫਰੰਸ ਹੈ ਅਤੇ ਲੋਕਪ੍ਰਿਯਤਾ ਵਿਚ ਉਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਹੈ। ਉਦਘਾਟਨ ਸਮਾਗਮ ਵਿਚ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ, ਪ੍ਰੋ. ਜਾਵੇਦ ਆਗਰੇਵਾਲਾ ਆਈ. ਆਈ. ਟੀ. ਰੋਪੜ ਦੇ ਡੀਨ ਰਿਸਰਚ, ਵਿਭਾਗਾਂ ਦੇ ਪ੍ਰਮੁੱਖ ਚਨਰਲ ਚੇਅਰ, ਟੀਪੀਸੀ ਚੇਅਰ, ਉਪ ਮੁਖੀ, ਸੰਬੰਧਿਤ ਸੈਸ਼ਨ ਮੁਖੀ ਅਤੇ ਮਹਿਮਾਨਾਂ ਨੇ ਸ਼ਮੂਲੀਅਲਤ ਕੀਤੀ।
ਆਈ. ਆਈ. ਟੀ ਦਿੱਲੀ ਦੇ ਨਿਰਦੇਸ਼ਕ ਪ੍ਰੋ. ਵੀ ਰਾਮਗੋਪਾਲ ਰਾਓ ਨੇ ਵਿਕਾਸਸ਼ੀਲ ਦੁਨੀਆ ਵਿਚ ਕਿਫਾਇਤੀ ਆਈਓਟੀ ਸਾਲਿਊਸ਼ਨ ਦੇ ਲਈ ਸੈਸ਼ਨ ਪਲੇਟਫਾਰਮ ਉੱਤੇ ਇੱਕ ਪੂਰਣ ਸੈਸ਼ਨ ਦਿੱਤਾ। ਸੰਮੇਲਨ ਨੂੰ ਆਈ. ਈ. ਈ. ਈ. ਦਿੱਲੀ ਅਨੁਭਾਗ ਵਲੋਂ ਆਰਥਿਕ ਰੂਪ ਤੋਂ ਉਪ ਪ੍ਰਾਯੋਜਿਤ ਕੀਤਾ ਗਿਆ ਸੀ ਅਤੇ ਤਕਨੀਕੀ ਰੂਪ ਤੋਂ ਆਈ. ਈ. ਈ. ਈ. ਸ੍ਰੀਲੰਕਾ ਖੰਡ, ਆਈ. ਈ. ਈ. ਈ. ਖਡਗਪੁਰ ਖੰਡ, ਆਈ ਈ. ਈ. ਈ. ਇੰਡੀਆ ਕਾਊਸਿਲ ਵਲੋਂ ਸਹਿ ਪ੍ਰਾਯੋਜਿਤ ਕੀਤਾ ਗਿਆ ਸੀ।
ਇਸ ਕਾਨਫਰੰਸ ਦਾ ਆਯੋਜਨ ਆਈ. ਆਈ. ਟੀ ਰੋਪੜ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਕੀਤਾ ਗਿਆ, ਜਿਸ ਦਾ ਉਦੇਸ਼ ਨਵੇਂ ਗਿਆਨ ਦਾ ਪਸਾਰ ਕਰਨਾ ਅਤੇ ਸਿੱਖਿਆ ਅਤੇ ਉਦਯੋਗ ਖੇਤਰ ਵਿਚ ਖੋਜਕਰਤਾਵਾਂ, ਵਿਗਿਆਨਿਕਾਂ ਅਤੇ ਇੰਜੀਨੀਅਰਾਂ ਦੇ ਤਜੁਰਬੇ ਸਾਂਝੇ ਕਰਨ ਹਿੱਤ ਸਭ ਤੋਂ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਨਾ ਸੀ, ਜੋ ਸ਼ਕਤੀ, ਊਰਜਾ ਅਤੇ ਹਾਈ. ਵੋਲਟੇਜ ਇੰਜੀਨੀਅਰਿੰਗ, ਸਿਗਨਲ ਐਂਡ ਇਮੇਜ ਪ੍ਰੋਸੈਸਿੰਗ, ਕੰਪਿਊਟਰ, ਐਮਬੇਡਿਡ ਅਤੇ ਇੰਟੇਲੀਜੈਂਸ ਵਿਵਸਥਾ ਅਤੇ ਡਾਟਾ ਇੰਜੀਨੀਅਰਿੰਗ , ਸੰਚਾਰ ਅਤੇ ਸੂਚਨਾ ਤਕਨੋਲੋਜੀ, ਨਿਯੰਤਰਣ, ਰੋਬੋਟਿਕਸ ਅਤੇ ਆਟੋਮੇਸ਼ਨ, ਇਲੈਕਟ੍ਰਾਨਿਕਸ, ਇੰਸਟਰੂਮੇਸ਼ਨ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਉਪ ਵਿਸ਼ਿਆਂ ਤੇ ਆਧਾਰਿਤ ਰਿਹਾ। ਸੰਮੇਲਨ ਸੈਸ਼ਨ 27 ਅਤੇ 28 ਨਵੰਬਰ 2020 ਨੂੰ ਕਰਵਾਏ ਗਏ, ਜਦੋਂ ਕਿ 26 ਨਵੰਬਰ ਨੂੰ ਐਡਵਾਂਸਿਸ ਇਨ ਡਾਈਇਲੈਕਟ੍ਰੋਨਿਕਸ, ਹਾਈ. ਵੋਲਟੇਜ਼ ਇੰਜੀਨੀਅਰਿੰਗ ਐਂਡ ਪਾਵਰ ਸਿਸਟਮਜ਼ ਅਤੇ ਕੰਪਿਊਟਰ ਵਿਜ਼ਨ ਵਿਦ ਡੀਪ ਲਰਨਿੰਗ ਵਿਸ਼ੇ ਤੇ ਦੋ ਕਾਰਜਸ਼ਾਲਾਵਾਂ ਆਯੋਜਿਤ ਕੀਤੀਆਂ ਗਈਆਂ ਸਨ, ਜਿਸ ਵਿਚ ਪ੍ਰਸਿੱਧ ਪ੍ਰੋਫੈਸਰ ਸਾਹਿਬਾਨਾਂ ਅਤੇ ਸ਼ਖਸ਼ੀਅਤਾਂ ਵਲੋਂ ਆਪਣੇਆਪਣੇ ਵਿਸ਼ਿਆਂ ਦੇ ਪ੍ਰਮੁੱਖ ਖੇਤਰਾਂ ਵਿਚ ਸੰਬੋਧਨ ਕਰਨ ਲਈ ਸੱਦਿਆ ਗਿਆ ਸੀ।
ਆਈ ਈ. ਈ. ਈ. ਆਈ. ਸੀ. ਆੲ.ਆਈ. ਐਸ 2020 ਦੀ ਆਯੋਜਨ ਕਮੇਟੀ ਵਿਚ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ, ਭਾਰਤ ਦੇ ਡਾ. ਸੀ. ਸੀ. ਰੈੱਡ ਬਤੌਰ ਜਨਰਲ ਚੇਅਰ, ਪੈਰਾਡੇਨਿਆ ਯੂਨੀਵਰਸਿਟੀ ਸ੍ਰੀਲੰਕਾ ਤੋਂ ਡਾ. ਜਨਕਾ ਵਿਜੇਕਲਾਸੂਰੀਆ ਬਤੌਰ ਜਨਰਲ ਉਪ ਚੇਅਰ, ਆਈ. ਆਈ. ਟੀ., ਭਾਰਤ ਤੋਂ ਡਾ. ਸੁਬਰਮਣੀਅਮ ਮੇਰਾਲਾ ਬਤੌਰ ਟੀਪੀਸੀ ਚੇਅਰ, ਆਈ. ਆਈ. ਟੀ, ਭਾਰਤ ਦੇ ਡਾ. ਸੁਦੀਪ ਮਿਸ਼ਰਾ, ਆਈ. ਆਈ. ਟੀ. ਰੋਪੜ, ਭਾਰਤ ਦੇ ਸੈਫੂਲਾਹ ਪਾਯਾਮੀ ਟੀਪੀਸੀ ਉੱਪ ਚੇਅਰ ਦੇ ਰੂਪ ਵਿਚ ਸ਼ਾਮਲ ਹੋਏ। ਕਾਨਫਰੰਸ ਦੇ ਉੱਚ ਤਕਨੀਕੀ ਮਾਣਕ ਨੂੰ ਧਿਆਨ ਵਿਚ ਰੱਖਦੇ ਹੋਏ ਕੁੱਲ 364 ਪੱਤਰ ਜਮਾ ਕੀਤੀ ਗਏ, ਜਿਨ੍ਹਾਂ ਵਿਚ 113 ਨੂੰ ਸਵੀਕਾਰ ਕਰ ਲਿਆ ਗਿਆ। ਚੱਲ ਰਹੀ ਮਹਾਂਮਾਰੀ ਦੀ ਸਥਿਤੀ ਦੇ ਕਾਰਨ ਲੇਖਕਾਂ ਨੂੰ ਗੂਗਲ ਮੀਟ ਦੀ ਲਾਈਵ ਵੀਡੀਓ ਕਾਨਫਰੰਸਿੰਗ ਸੁਵਿਧਾ ਦਾ ਇਸਤੇਮਾਲ ਕਰਦੇ ਹੋਏ ਆਪਣੇ ਪੱਤਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਨਾਲ ਹੀ ਪ੍ਰੀ ਰਿਕਾਰਡਿਡ ਵੀਡੀਓ ਪੇਪਰ ਪੈਜੇਨਟੇਸ਼ਨ ਵੀ ਦਿੱਤੀ ਗਈ।
ਤਕਨੀਕੀ ਸੈਸ਼ਨਾਂ ਦਾ ਅਯੋਜਨ ਚਾਰ ਅਲੱਗਅਲੱਗ ਭਾਗਾਂ ਵਿਚ ਸ਼ਕਤੀ, ਊਰਜਾ ਅਤੇ ਹਾਈ. ਵੋਲਟੇਜ, ਇੰਜੀਨੀਅਰਿੰਗ ਅਤੇ ਕੰਟਰੋਲਸ, ਰੋਬੋਟਿਕਸ ਅਤੇ ਆਟੋਮੇਸ਼ਨ, ਸਿਗਨਲ ਐਂਡ ਇਮੇਜ ਪ੍ਰੋਸੈਸਿੰਗ ਅਤੇ ਇਲੈਕਟ੍ਰਾਨਿਕਸ, ਇੰਸਟਰੂਮੇਸ਼ਨ ਅਤੇ ਬਾਇਮੈਡੀਕਲ ਇੰਜੀਨੀਅਰਿੰਗ, ਕੰਪਿਊਟਰ, ਐਮਬੈਡੇਡ ਐਂਡ ਇਟੇਲੀਜੈਂਸ ਸਿਸਟਮਸ ਅਤੇ ਡਾਟਾ ਇੰਜੀਨੀਅਰਿੰਗਗ ਅਤੇ ਕਮਿਊਨੀਕੇਸ਼ਨ ਅਤੇ ਇਨਫਾਰਮੇਸ਼ਨ ਤਕਨੋਲੋਜੀ ਵਿਸ਼ਿਆਂ ਤੇ ਸੰਬੰਧਿਤਿ ਗੂਗਲ ਮੀਟ ਰੂਮ ਵਿਚ ਕੀਤਾ ਗਿਆ।
ਸਬੰਧਤ ਭਾਗਾਂ ਵਿਚ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਪ੍ਰੋਫੈਸਰਾਂ ਦੁਆਰਾ ਕੀਤੀ ਗਈ. ਫਲੋਰਿਡਾ ਸਟੇਟ ਯੂਨੀਵਰਸਿਟੀ ਯੂ. ਐਸ. ਏ, ਬੋਲੋਨਾ ਯੂਨੀਵਰਸਿਟੀ, ਇਟਲੀ, ਅਲਾਬੋਰਗ ਯੂਨੀਵਰਸਿਟੀ, ਡੈਨਮਾਰਕ, ਟੋਕਿਓ ਯੂਨੀਵਰਸਿਟੀ, ਜਾਪਾਨ, ਮੋਨਾਸ਼ ਯੂਨੀਵਰਸਿਟੀ, ਆਸਟਰੇਲੀਆ, ਯੂਨੀਵਰਸਿਟੀ ਪੇਰੇਡੇਨੀਆ, ਸ੍ਰੀਲੰਕਾ, ਆਈ. ਆਈ. ਟੀ. ਖੜਗਪੁਰ, ਆਈ. ਆਈ. ਟੀ. ਗਾਂਧੀ ਨਗਰ, ਆਈ. ਆਈ. ਟੀ. ਗੁਹਾਟੀ, ਆਈ. ਆਈ. ਟੀ. ਮਦਰਾਸ, ਆਈ. ਆਈ. ਐਸ. ਸੀ ਬੰਗਲੌਰ, ਆਈ. ਆਈ. ਟੀ. ਦਿੱਲੀ, ਆਈ. ਆਈ. ਟੀ. ਕਾਨਪੁਰ, ਆਈ. ਆਈ. ਟੀ. ਰੁੜਕੀ, ਆਈ. ਆਈ. ਟੀ. ਭੁਵਨੇਸ਼ਵਰ ਦੇ ਪ੍ਰੋਫੈਸਰਾਂ ਨੇ ਕਾਨਫਰੰਸ ਵਿਚ ਉਨ੍ਹਾਂ ਦੇ ਖੋਜ ਭਾਸ਼ਣ ਵਿਚ ਸਰਗਰਮੀ ਨਾਲ ਯੋਗਦਾਨ ਪਾਇਆ।
ਕਾਨਫਰੰਸ ਦੇ ਹਰ ਦਿਨ ਸੈਸ਼ਨ ਦੇ ਦੌਰਾਨ ਚੇਅਰਪਰਸਨ, ਉਦਯੋਗ ਮਾਹਰ ਅਤੇ ਆਈ. ਆਈ. ਟੀ. ਦੇ ਉੱਘੇ ਮਾਹਿਰਾਂ ਦੇ ਭਾਸ਼ਣ ਸੱਦੇ ਗਏ ਅਤੇ ਭਾਸ਼ਣ ਦਿੱਤੇ ਗਏ। ਸਾਰੇ ਸੈਸ਼ਨ ਵਧੀਆ ਢੰਗ ਨਾਲ ਆਯੋਜਿਤ ਕੀਤੇ ਗਏ ਸਨ ਅਤੇ ਆਡੀਓ, ਵੀਡੀਓ ਜਾਂ ਪ੍ਰਸਤੁਤੀਆਂ ਦਾ ਕੋਈ ਵਿਘਨ ਨਹੀਂ ਪਿਆ, ਜਿਸ ਕਾਰਨ ਇਹ ਸਭ ਲਈ ਸੁਵਿਧਾਜਨਕ ਬਣਾਉਂਦਾ ਸੀ।
15 ਵੀਂ ਆਈਈਈਈ ਆਈਸੀਆਈਆਈਐਸ ਸੰਮੇਲਨ 2020 ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਸਰਿਤ ਕੁਮਾਰ ਦਾਸ, ਆਈ. ਆਈ. ਟੀ. ਰੋਪੜ ਰਿਸਰਚ ਦੇ ਡੀਨ ਪ੍ਰੋਫੈਸਰ ਜਾਵੇਦ ਅਗਰੇਵਾਲਾ, ਸ਼੍ਰੀਲੰਕਾ ਦੇ ਪੇਰੇਡੇਨੀਆ ਯੂਨੀਵਰਸਿਟੀ ਦੇ ਡਾ. ਜਾਨਕੀ ਵਿਜੈਲਸੂਰੀਆ, ਡਾ ਸੀਸੀ ਰੈਡੀ, ਆਈ. ਆਈ. ਟੀ. ਰੋਪੜ ਦੇ ਡਾ. ਐਸ.ਐਸ. ਮੁਰਾਲਾ ਅਤੇ ਕਾਨਫਰੰਸ ਦੇ ਸਾਰੇ ਭਾਗੀਦਾਰ ਤੇ ਪ੍ਰਬੰਧਕ ਸ਼ਾਮਲ ਹੋਏ। ਟੀਪੀਸੀ ਦੇ ਪ੍ਰਧਾਨ ਡਾ: ਐਸ. ਮੁਰਲਾ ਨੇ ਕਾਨਫਰੰਸ ਦੀ ਸੰਖੇਪ ਝਾਤ ਦਿੱਤੀ। ਜਨਰਲ ਚੇਅਰ ਡਾ: ਸੀ ਸੀ ਰੈਡੀ ਨੇ ਆਪਣੇ ਉਤਸ਼ਾਹਜਨਕ ਸ਼ਬਦਾਂ ਨਾਲ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਪ੍ਰੋ. ਜਾਵੇਦ ਆਗਰੇਵਾਲਾ ਨੇ ਹਰੇਕ ਭਾਗ ਵਿੱਚ ਸਰਬੋਤਮ ਪੇਪਰ ਅਵਾਰਡ ਲਈ ਨਾਮਜ਼ਦ ਕੀਤੇ ਕਾਗਜ਼ਾਂ ਦਾ ਐਲਾਨ ਕੀਤਾ। 16 ਵੀਂ ਆਈਈਈਈ ਆਈਸੀਆਈਆਈਐਸ 2021 ਦੇ ਜਨਰਲ ਚੇਅਰਪਰਸਨ ਡਾ: ਜਾਨਕੀ ਵਿਜੇਲਸੋਰੀਆ ਨੇ ਸ਼੍ਰੀਲੰਕਾ ਵਿੱਚ ਅਗਲੇ ਸਾਲ ਹੋਣ ਵਾਲੇ ਸੰਮੇਲਨ ਦੇ ਵੇਰਵਿਆਂ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ। ਪ੍ਰਬੰਧਕੀ ਕਮੇਟੀ ਦੇ ਵਲੰਟੀਅਰਾਂ ਵੱਲੋਂ ਉਨ੍ਹਾਂ ਸਾਰਿਆਂ ਨੂੰ ਧੰਨਵਾਦ ਦੀ ਅੰਤਮ ਵੋਟ ਪੇਸ਼ ਕੀਤੀ ਗਈ ਜਿਨ੍ਹਾਂ ਨੇ ਕਾਨਫਰੰਸ ਦੀ ਸ਼ਾਨਦਾਰ ਸਫਲਤਾ ਵਿੱਚ ਯੋਗਦਾਨ ਪਾਇਆ।