ਰਾਜਿੰਦਰ ਕੁਮਾਰ
ਬੰਗਾ, 30 ਨਵੰਬਰ 2020 - ਦੇਰ ਰਾਤ ਬੰਗਾ ਝਿੱਕਾ ਮੁੱਖ ਸੜਕ 'ਤੇ ਇਕ ਮੋਟਰਸਾਈਕਲ ਸਵਾਰ ਦੀ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਨਿਰਮਲ ਕੁਮਾਰ ਪੁੱਤਰ ਮੰਗਤ ਰਾਮ ਨਿਵਾਸੀ ਮੁਹੱਲਾ ਮੁਕਤਪੁਰਾ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਤਰਖਾਣ ਦਾ ਕੰਮ ਕਰਦਾ ਸੀ ਅਤੇ ਆਪਣੇ ਮੋਟਰਸਾਈਕਲ ਨੰਬਰ ਪੀਬੀ 32 ਐੱਚ 3009 'ਤੇ ਸਵਾਰ ਹੋ ਕੇ ਪਿੰਡ ਮੋਰਾਂਵਾਲੀ ਤੋਂ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਬੰਗਾ ਝਿੱਕਾ ਮੁੱਖ ਸੜਕ 'ਤੇ ਨਹਿਰੀ ਪੁਲ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਵਾਹਨ ਦੀਆਂ ਤੇਜ ਲਾਈਟਾ ਪੈਣ ਕਾਰਣ ਉਹ ਡਿੱਗ ਗਿਆ, ਨਤੀਜੇ ਵਜੋਂ, ਨਿਰਮਲ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਥਾਣਾ ਸੀਟੀ ਦੇ ਐਸਆਈ ਸੁਰਿੰਦਰ ਸਿੰਘ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ, ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਮ੍ਰਿਤਕ ਨਿਰਮਲ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ
ਸਿਵਲ ਹਸਪਤਾਲ ਭੇਜ ਦਿੱਤਾ, ਅਤੇ ਪਰਿਵਾਰ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਵਾਰਿਕ ਮੈਬਰਾਂ ਹਵਾਲੇ ਕਰ ਦਿੱਤੀ।