ਰਾਜਿੰਦਰ ਕੁਮਾਰ
ਬੰਗਾ 30 ਨਵੰਬਰ,2020: ਭੋਗਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਤਰਾਖੰਡ ਤੋਂ ਪੰਜਾਬ ਦੇ ਵੱਖ ਵੱਖ ਏਰੀਆ ਜਿਵੇਂ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਸਣੇ ਹੋਰ ਸ਼ਹਿਰਾਂ ਵਿੱਚ ਅਫੀਮ ਸਪਲਾਈ ਕਰਨ ਵਾਲੀ ਔਰਤ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਦਮਪੁਰ ਦੇ ਡੀਐਸਪੀ ਦਵਿੰਦਰ ਕੁਮਾਰ ਅਤਰੀ ਨੇ ਦੱਸਿਆ ਕਿ ਏਐਸਆਈ ਇਕਬਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਬੀਰ ਸਿੰਘ, ਸੁਖਵਿੰਦਰ ਕੌਰ ਅਤੇ ਜਸਵੀਰ ਸਿੰਘ ਆਪਣੀ ਮਹਿੰਦਰਾ ਕਾਰ ਵਿੱਚ ਵੱਡੀ ਮਾਤਰਾ ਵਿੱਚ ਅਫੀਮ ਲਿਆ ਰਹੇ ਹਨ, ਜੋ ਕਿ ਯੂ ਪੀ ਨੰਬਰ ਹੈ। ਕਥਿਤ ਅਫੀਮ ਦੀ ਸਪਲਾਈ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਕੀਤੀ ਜਾਣੀ ਹੈ। ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਕੁਰੈਸ਼ਿਆ ਨਾਕੇ ਨੇੜੇ ਆ ਰਹੀ ਮਹਿੰਦਰਾ ਮਾਰਸ਼ਲ ਗੱਡੀ ਨੂੰ ਰੋਕ ਲਿਆ। ਜਿਸ ਵਿਚ ਇਕ ਔਰਤ ਅਤੇ ਦੋ ਆਦਮੀ ਇਸ ਵਿਚ ਸਨ, ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚ ਦੋ ਕਿੱਲੋ ਅਫੀਮ ਬਰਾਮਦ ਹੋਈ ਥਾਣਾ ਭੋਗਪੁਰ ਦੀ ਪੁਲਿਸ ਨੇ ਮੁਲਜ਼ਮ ਕੋਲੋਂ ਦੋ ਕਿਲੋਗ੍ਰਾਮ ਅਫੀਮ ਅਤੇ ਯੂਪੀ ਨੰਬਰ ਦੀ ਮਹਿੰਦਰਾ ਮਾਰਸ਼ਲ ਗੱਡੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸੁਖਬੀਰ ਸਿੰਘ, ਘੋੜਾਵਾ ਕਾਹਨੂਵਾਲ, ਗੁਰਦਾਸਪੁਰ, ਸੁਖਬੀਰ ਦੀ ਪਤਨੀ ਸੁਖਵਿੰਦਰ ਕੌਰ ਅਤੇ ਉਸ ਦੇ ਸਾਥੀ ਜਸਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਉਸ ਤੋਂ ਸਪਲਾਈ ਅਤੇ ਲੈਣ ਵਾਲਿਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।