ਪਟਿਆਲਾ, 1 ਦਸੰਬਰ 2020 - ਗੁਰੂ ਨਾਨਕ ਦੇਵ ਜੀ 551 ਵੀਂ ਜਨਮ ਦਿਵਸ ਦੇ ਮੌਕੇ 'ਤੇ, ਨਾਭਾ ਪਾਵਰ ਲਿਮਟਿਡ (ਐਨਪੀਐਲ), ਜੋ ਕਿ 2x700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦਾ ਹੈ, ਨੇ ਸੜਕ ਸੁਰੱਖਿਆ ਅਤੇ ਕੋਵਿਦ-19 ਜਾਗਰੂਕਤਾ ਮੁਹਿੰਮ ਦਾ ਆਯੋਜਨ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੇ ਬਾਹਰ ਕੀਤਾ।
ਇਹ ਮੁਹਿੰਮ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ, ਜਿਸ ਵਿਚ ਐਨਪੀਐਲ ਦੇ ਵਲੰਟੀਅਰਸ ਦੀ ਇਕ ਅੱਠ ਮੈਂਬਰੀ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਸੜਕ ਸੁਰੱਖਿਆ ਸਮੱਗਰੀ ਵੰਡੀ। ਉਹਨਾਂ ਨੇ ਕੋਵਿਦ-19 ਸੰਕਟ ਦੌਰਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ 5000 ਤੋਂ ਵੱਧ ਫੇਸ ਮਾਸਕ ਵੀ ਵੰਡੇ।
ਇਸ ਮੁਹਿੰਮ ਦਾ ਉਦਘਾਟਨ ਡਿਪਟੀ ਸੁਪਰਡੈਂਟ ਓਫ ਪੁਲਿਸ ਸ਼੍ਰੀ ਸੌਰਵ ਜਿੰਦਲ ਅਤੇ ਅਨਾਜ ਮੰਡੀ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਸ੍ਰੀ ਹਰਜਿੰਦਰ ਸਿੰਘ ਢਿੱਲੋਂ ਨੇ ਕੀਤਾ।
ਇਸ ਮੌਕੇ ਬੋਲਦਿਆਂ ਸ੍ਰੀ ਜਿੰਦਲ ਨੇ ਨਾਭਾ ਪਾਵਰ ਲਿਮਟਿਡ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ ਐਨਪੀਐਲ ਵਲੋਂ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਕੋਵਿਡ -19 ਵਿਚ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਯਤਨ ਸ਼ਲਾਗਾ ਯੋਗ ਹਨ।”
ਮੁਹਿੰਮ ਦੇ ਦੌਰਾਨ, ਐਨਪੀਐਲ ਵਾਲੰਟੀਅਰਸ ਨੇ ਫੇਸ ਮਾਸਕ ਅਤੇ ਸੜਕ ਸੁਰੱਖਿਆ ਸਮੱਗਰੀ ਵੰਡਣ ਤੋਂ ਇਲਾਵਾ, ਲੋਕਾਂ ਨੂੰ ਸੜਕ ਸੁਰਖ਼ੀਆਂ ਨਿਯਮਾਂ ਅਤੇ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ I
ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਕਿਹਾ, “ਐਨਪੀਐਲ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਅਜਿਹੀਆਂ ਮੁਹਿੰਮਾਂ ਚਲਾ ਰਿਹਾ ਹੈ ਜਿਸ ਨਾਲ ਸਮਾਜ ਤੇ ਇਕ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ I"
ਉਨ੍ਹਾਂ ਕਿਹਾ, “ਇਸ ਤੋਂ ਇਲਾਵਾ ਐਨਪੀਐਲ ਲੋਕ ਭਲਾਈ, ਜਲ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ, ਹੁਨਰ ਵਿਕਾਸ, ਸਿਹਤ, ਵਾਤਾਵਰਣ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵੀ ਯੋਗਦਾਨ ਪਾ ਰਿਹਾ ਹੈ ।”