ਇੰਦਰਜੀਤ ਸਿੰਘ
ਫਾਜ਼ਿਲਕਾ, 1 ਦਸੰਬਰ 2020 - ਜਲਾਲਾਬਾਦ ਦੇ ਦਸਮੇਸ਼ ਨਗਰ ਦੇ 'ਚ ਬੀਤੀ ਰਾਤ ਵੀਡੀਓ ਵਾਇਰਲ ਹੋਈਆਂ, ਜਿਸ ਦੇ ਵਿੱਚ ਦੋ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਮੁਹੱਲਾ ਵਾਸੀਆਂ ਨੇ ਖੰਭੇ ਨਾਲ ਬੰਨ੍ਹ ਲਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਦੋ ਮੁਲਾਜ਼ਮ ਜਲਾਲਾਬਾਦ ਬਿਜਲੀ ਬੋਰਡ ਦਫ਼ਤਰ ਦੇ ਵਿਚ ਡਿਊਟੀ 'ਤੇ ਤੈਨਾਤ ਹਨ ਜੋ ਕਿ ਕੱਲ੍ਹ ਫਲਾਇੰਗ ਟੀਮ ਦੇ ਨਾਲ ਮੁਹੱਲੇ ਵਿਚ ਪਹੁੰਚੇ ਸਨ ਅਤੇ ਲੋਕਾਂ ਨੂੰ ਮੀਟਰ ਪੁੱਟਣ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਬਲੈਕਮੇਲਿੰਗ ਰਾਹੀਂ ਪੈਸੇ ਵਸੂਲਦੇ ਸਨ।
ਇਸੇ ਤਰ੍ਹਾਂ ਹੀ ਦਸਮੇਸ਼ ਨਗਰ ਵਾਸੀ ਬਲਵਿੰਦਰ ਸਿੰਘ ਦੇ ਕੋਲੋਂ ਇਨ੍ਹਾਂ ਲੋਕਾਂ ਨੇ 32 ਹਜ਼ਾਰ ਰੁਪਏ ਉਸ ਦਾ ਮੀਟਰ ਪੁੱਟਣ ਤੋਂ ਬਾਅਦ ਦੁਬਾਰਾ ਲਗਾਉਣ ਦੇ ਨਾਮ ਤੇ ਮੰਗ ਕੀਤੀ ਅਤੇ 26 ਹਜ਼ਾਰ ਰੁਪਏ ਲੈ ਵੀ ਲਏ ਜੋ ਕਿ ਬਲਵਿੰਦਰ ਸਿੰਘ ਨੇ ਫੋਟੋ ਸਟੇਟ ਵੀ ਦਿਖਾਈਆਂ ਅਤੇ 26 ਹਜ਼ਾਰ ਰੁਪਏ ਇਨ੍ਹਾਂ ਦੀ ਜੇਬ ਦੇ ਵਿੱਚੋਂ ਕੈਮਰੇ ਦੇ ਸਾਹਮਣੇ ਬਰਾਮਦ ਹੋਏ। ਬਿਜਲੀ ਬੋਰਡ ਦੇ ਇਨ੍ਹਾਂ ਮੁਲਾਜ਼ਮਾਂ ਨੇ ਰਿਸ਼ਵਤ ਲੈਣ ਦੀ ਗੱਲ ਕੈਮਰੇ ਸਾਹਮਣੇ ਕਬੂਲੀ ਜਿਸ ਦੀਆ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।