ਬਲਜਿੰਦਰ ਸੇਖਾ
ਓਟਾਵਾ, 1 ਦਸੰਬਰ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੁਰੂ ਨਾਨਕ ਦੇਵ ਜੀ 551 ਵੇਂ ਗੁਰਪੁਰਬ ਦੀ ਵਧਾਈ ਦਿੰਦਿਆਂ ਹੋਏ ਕਿਸਾਨਾਂ ਦੇ ਮੁੱਦਿਆਂ 'ਤੇ ਆਪਣੀ ਗੱਲ ਰੱਖੀ। ਉਨਾਂ ਕਿਸਾਨਾਂ ਨਾਲ ਇਕਜੁਟਤਾ ਵਿਖਾਈ ਹੈ ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਦੀ ਵਕਾਲਤ ਕੀਤੀ। ਇਸਤੋਂ ਇਲਾਵਾ ਕੈਨੇਡਾ ਦੀਆ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕ ਆਪਣਾ ਪਰੀਵਾਰਿਕ ਮੈਂਬਰਾਂ ਲਈ ਚਿੰਤਤ ਹਨ ।
ਟਰੂਡੋ ਦੇ ਬਿਆਨ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਨੇ ਟਰੂਡੋ ਦੀ ਟਿੱਪਣੀ 'ਤੇ ਨਰਾਜ਼ਗੀ ਜ਼ਾਹਰ ਕੀਤੀ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਜਦੋਂ ਖਾਸ ਤੌਰ 'ਤੇ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਸਲਾ ਹੋਵੇ ਉਸ ਵਕਤ ਇਹ ਟਿੱਪਣੀ 'ਸਹੀ' ਨਹੀਂ ਹੈ।