ਰਾਜਿੰਦਰ ਕੁਮਾਰ
ਬੰਗਾ, 1 ਦਸੰਬਰ 2020 - ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੰਗਾ ਵਲੋਂ ਅੱਜ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ " ਮੁਫਤ ਸ਼ੂਗਰ ਜਾਂਚ ਕੈਂਪ " ਲਗਾਇਆ ਗਿਆ। ਪ੍ਰਧਾਨ ਨਵਕਾਂਤ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦੇ ਸ਼ੂਗਰ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਪ੍ਰੀਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਝਿੱਕਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੂਗਰ ਇੱਕ ਜਾਨਲੇਵਾ ਬਿਮਾਰੀ ਹੈ ।ਇਸ ਤੋਂ ਬਚਣ ਲਈ ਸਾਨੂੰ ਆਪਣੇ ਖਾਣ ਪੀਣ ਦੀਆਂ ਵਸਤੂਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਵੇਰ ਦੀ ਸੈਰ ਅਤੇ ਹਲਕੀ ਵਰਜਿਸ਼ ਵੀ ਕਰਨੀ ਚਾਹੀਦੀ ਹੈ ।
ਪ੍ਰੋਜੈਕਟ ਇੰਨਚਾਰਜ ਕੁਲਦੀਪ ਸਿੰਘ ਰਾਣਾ ਦੀ ਟੀਮ ਨੇ ਆਏ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ। ਇਸ ਮੌਕੇ ਪ੍ਰੀਸ਼ਦ ਦੇ ਚੇਅਰਮੈਨ ਡਾ. ਬਲਵੀਰ ਸ਼ਰਮਾ ਨੇ ਸ਼ੂਗਰ ਰੋਗੀਆਂ ਨੂੰ ਸ਼ੂਗਰ ਪ੍ਰਤੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸਦੇ ਦੇਸੀ ਇਲਾਜ ਬਾਰੇ ਚਰਚਾ ਕੀਤੀ। ਇਸ ਮੌਕੇ ਨਵਕਾਂਤ ਭਰੋਮਜਾਰਾ , ਜਗਦੀਪ ਕੌਸ਼ਲ , ਕਰਨਵੀਰ ਅਰੋੜਾ , ਬਲਬੀਰ ਸਿੰਘ ਝਿੱਕਾ , ਡਾ ਬਲਵੀਰ ਸ਼ਰਮਾ , ਕੁਲਦੀਪ ਸਿੰਘ ਰਾਣਾ , ਨਵਤੇਜ ਸਿੰਘ , ਅਨਮੋਲ ਸਿੰਘ , ਅਨੀਤਾ ਰਾਣੀ , ਪਰਮਿੰਦਰ ਭੂੰਢੀ ਆਦਿ ਹਾਜਰ ਸਨ।