ਹਰੀਸ਼ ਕਾਲੜਾ
ਰੂਪਨਗਰ, 1 ਦਸੰਬਰ 2020 - ਸਿਹਤ ਵਿਭਾਗ ਵਲੋਂ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਡਾ.ਦਵਿੰਦਰ ਕੁਮਾਰ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ।ਇਸ ਮੌਕੇ ਡਾ.ਦਵਿੰਦਰ ਕੁਮਾਰ ਨੇ ਨਰਸਿੰਗ ਸਟੂਡੈਂਟਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਏਡਜ਼ ਇਕ ਭਿਆਨਕ ਤੇ ਲਾ-ਇਲਾਜ਼ ਬਿਮਾਰੀ ਹੈ।ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 1988 ਤੋਂ ਪੂਰੀ ਦੁਨੀਆ ਵਿੱਚ ਵਿਸ਼ਵ ਏਡਜ਼ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ।
ਇਸ ਦਿਨ ਦਾ ਮਕਸਦ ਏਡਜ਼ (ਐਕਵਾਇਰਡ ਇਮਿਊਨੋ ਡੈਫੀਸੈਂਸੀ ਸਿੰਡਰੋਮ) ਨਾਮ ਦੀ ਲਾ-ਇਲਾਜ ਬਿਮਾਰੀ ਪ੍ਰਤੀ ਜਾਗਰੂਕਤਾ ਕਰਨਾ ਹੈ।ਇਸ ਬਿਮਾਰੀ ਨਾਲ ਵਿਸ਼ਵ ਭਰ ਵਿੱਚ ਕਰੋੜਾਂ ਲੋਕ ਪ੍ਰਭਾਵਿਤ ਹੁੰਦੇ ਹਨ। ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਨਾ ਜਿਵੇਂ ਅਸੁੱਰਖਿਅਤ ਯੌਨ ਸਬੰਧ,ਦੂਸ਼ਿਤ ਸੂਈਆਂ ਤੇ ਸਰਿਜਾਂ ਦੀ ਵਰਤੋਂ,ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣ ਨਾਲ ,ਐਚ.ਆਈ.ਵੀ ਗ੍ਰਸਿਤ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਅਤੇ ਅੱਜ ਕੱਲ ਫੈਸ਼ਨ ਦੇ ਤੌਰ ਤੇ ਸਰੀਰ ਉੱਪਰ ਬਣਾਏ ਜਾਣ ਵਾਲੇ ਟੈਟੂਆਂ ਤੋਂ ਵੀ ਹੋ ਸਕਦਾ ਹੈ।ਇਸ ਬਿਮਾਰੀ ਤੋਂ ਬਚਣ ਦੇ ਉਪਾਅ ਜਿਵੇਂ ਡਿਸਪੋਜ਼ਲ ਸੂਈਆਂ ਤੇ ਸਰਿਜਾਂ ਦੀ ਵਰਤੋਂ,ਨਿਰੋਧ ਦੀ ਵਰਤੋਂ ਅਤੇ ਮਨਜੂਰਸ਼ੁਦਾ ਬਲੱਡ ਬੈਂਕਾਂ ਤੋਂ ਲੈ ਕੇ ਹੀ ਖੂਨ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਆਰ. ਪੀ ਸਿੰਘ.ਡੀ.ਡੀ.ਐਚ.ਓ. ਨੇ ਕਿਹਾ ਕਿ ਇਸ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਜਾਗਰੂਕਤਾ ਹੀ ਇਕ ਇਹੋ ਜਿਹਾ ਰਸਤਾ ਹੈ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਐਚ.ਆਈ.ਵੀ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਐਚ.ਆਈ.ਵੀ ਪੀੜਤ ਮਰੀਜ਼ ਨਾਲ ਦੋਸਤਾਨਾ ਵਿਵਹਾਰ ਕੀਤਾ ਜਾਵੇ। ਇਸ ਮੋਕੇ ਤੇ ਡਾ. ਮੋਹਨ ਕਲੇਰ ਜਿਲਾ੍ਹਂ ਟੀਕਾਕਰਨ ਅਫਸਰ,ਡਾ.ਭੀਮ ਸੇਨ,ਡਾ ਪਵਨ ਕੁਮਾਰ, ਡਾ ਸੁਮਿਤ ਸ਼ਰਮਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸੰਤੇਸ ਕੁਮਾਰੀ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਰਾਜ ਰਾਣੀ ਅਤੇ ਗੁਰਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ।