ਹਰੀਸ਼ ਕਾਲੜਾ
ਰੂਪਨਗਰ, 1 ਦਸੰਬਰ 2020 - ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਦੀ ਅਗਵਾਈ ਹੇਠ ਆਈ. ਐਮ. ਏ.ਦੇ ਮੈਂਬਰਾਂ ਦੀ ਮੀਟਿੰਗ ਹੋਈ।ਸਿਵਲ ਸਰਜਨ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ-19 ਦੇ ਦੂਜੇ ਦੌਰ ਵਿੱਚ ਲੈਵਲ -2 ਦੇ ਮਰੀਜ਼ਾਂ ਲਈ ਬੈੱਡਾਂ ਦੀ ਕਪੈਸਟੀ ਵਧਾਈ ਜਾਵੇ ।ਓ.ਪੀ.ਡੀ ਅਤੇ ਇਨਡੋਰ ਮਰੀਜ਼ਾ ਦੇ ਵੱਧ ਤੋਂ ਵੱਧ ਕੋਵਿਡ-19 ਦੇ ਸੈੰਪਲ ਲਏ ਜਾਣ। ਕੋਵਿਡ-19 ਗਾਈਡਲਾਈਨਾਂ ਦੀ ਪਾਲਣਾ ਕੀਤੀ ਜਾਵੇ ਜਿਵੇਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਮਾਸਕ ਤੋਂ ਬਿਨਾਂ ਐਂਟਰੀ ਨਾ ਹੋਣ ਦਿੱਤੀ ਜਾਵੇ, ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਮੇਂ-ਸਮੇਂ ਤੇ ਸਾਬਣ ਤੇ ਪਾਣੀ ਨਾਲ ਹੱਥ ਧੋਣ ਲਈ ਜਾਗਰੂਕ ਕੀਤਾ ਜਾਵੇ ।ਕੋਵਿਡ-19 ਨਾਲ ਸਬੰਧਿਤ ਮਰੀਜ਼ ਮਿਲਣ ਤੇ ਉਸਦੀ ਸੂਚਨਾ ਭੇਜੀ ਜਾਵੇ ਆਦਿ।
ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਡਾ.ਦਵਿੰਦਰ ਕੁਮਾਰ ਨੂੰ ਵਿਸ਼ਵਾਸ਼ ਦਿੱਤਾ ਹੈ ਕਿ ਆਪ ਵੱਲੋਂ ਕੀਤੀਆ ਗਈਆ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ,ਸਮਾਜਿਕ ਦੂਰੀ ਅਤੇ ਵੱਧ ਤੋਂ ਵੱਧ ਕੋਵਿਡ-19 ਦੇ ਸੈਂਪਲ ਲੈਣਾ ਆਦਿ ਦਾ ਧਿਆਨ ਰੱਖਿਆ ਜਾਵੇਗਾ ।ਇਸ ਮੌਕੇ ਤੇ ਡਾ.ਬੀ. ਪੀ. ਐਸ. ਪਰਮਾਰ,ਡਾ.ਜੇ.ਪੀ ਐਸ.ਸਾਂਘਾ,ਡਾ.ਭੀਮ ਸੈਨ ਜ਼ਿਲਾ ਐਪੀਡੀਮੋਲੋਜਿਸਟ ,ਡਾ.ਆਰ.ਪੀ ਸਿੰਘ ਜ਼ਿਲਾ ਡੈਂਟਲ ਹੈਲਥ ਅਫ਼ਸਰ,ਡਾ.ਪਵਨ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ,ਡਾ.ਸੁਮਿਤ ਸ਼ਰਮਾਂ ਅਤੇ ਹੋਰ ਮੈਂਬਰ ਹਾਜ਼ਰ ਹੋਏ।