ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2020 - ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ.ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਹੇਠ ਮਿਸ਼ਨ ਫਤਿਹ ਕੋਵਿਡ-19 ਜਾਗਰੂਕਤਾ ਅਤੇ ਕਰੋਨਾ ਟੈਸਟਿੰਗ ਮੁਹਿੰਮ ਦੇ ਤਹਿਤ ਸਲੱਮ ਏਰੀਆ ਡਿਸਪੈਂਸਰੀ ਗੁਰੂ ਨਾਨਕ ਪੁਰਾ ਅਤੇ ਅਰਬਨ ਹੈਲਥ ਕੇਅਰ ਸੈਂਟਰ ਲਾਲ ਸਿੰਘ ਬਸਤੀ ਵਿਖੇ ਕੈਂਪ ਲਾਇਆ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਆਸ਼ਾ ਅਤੇ ਏ.ਐਨ.ਐਮਜ਼ ਵੱਲੋਂ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਟੈਸ਼ਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਸਾਰਿਆਂ ਨੂੰ ਕੋਰੋਨਾ ਬਿਮਾਰੀ ਦੇ ਖਾਤਮੇ ਅਤੇ ਰੋਕ ਥਾਮ ਲਈ ਵੱਧ ਤੋਂ ਵੱਧ ਟੈਸ਼ਟ ਕਰਵਾਉਣ ਤੇ ਜੋਰ ਦਿੱਤਾ। ਉਹਨਾਂ ਕਿਹਾ ਮਾਸਕ ਨੂੰ ਜਿੰਦਗੀ ਦਾ ਅਹਿਮ ਹਿੱਸਾ ਮੰਨਣ ਦੀ ਲੋੜ ਹੈ। ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ,ਸਮਾਜਿਕ ਦੂਰੀ ਅਤੇ ਹੱਥਾਂ ਦੀ ਸਫਾਈ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾਵੇ। ਏ .ਐਮ.ਓ .ਡਾ. ਅਖਿਲੇਸ਼ ਅਤੇ ਸਟਾਫ ਨਰਸ ਸ਼ਰਨਦੀਪ ਕੌਰ ਨੇ 29 ਸੈਂਪਲ ਲਏ।
ਇਹਨਾਂ ਚੋਂ 28 ਸੈਂਪਲ ਕੋਰੋਨਾ ਨੈਗੇਟਿਵ ਅਤੇ ਇੱਕ ਪਾਜ਼ਿਟਿਵ ਪਾਇਆ ਗਿਆ। ਇਸ ਮੌਕੇ ਵਿਸ਼ਵ ਏਡਜ ਦਿਵਸ ਤੇ ਐਚ.ਆਈ.ਵੀ. ਲਾਗ ਦੀ ਰੋਕਥਾਮ ਲਈ ਜਾਣਕਾਰੀ ਹੀਂ ਬਚਾਉ ਹੈ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਐਲ.ਐਚ.ਵੀ. ਅਮਰਜੀਤ ਕੌਰ ਏ.ਐਨ.ਐਮ. ਕਮਲਜੀਤ ਕੌਰ,ਇਨਰੀਤ ਕੌਰ ,ਜਸਪਾਲ ਕੌਰ ਗੋਪਾਲ ਰਾਏ ਅਤੇ ਆਸ਼ਾ ਵਰਕਰ ਵੀ ਹਾਜਰ ਸਨ।