← ਪਿਛੇ ਪਰਤੋ
ਅਮਰੀਕਾ : ਅਰਕਨਸਾਸ 'ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਹੋਈ ਦੋ ਦੀ ਮੌਤ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 2 ਦਸੰਬਰ 2020 ਅਰਕਨਸਾਸ ਵਿੱਚ ਇੱਕ ਛੋਟੇ ਜਹਾਜ਼ ਦੇ ਸੋਮਵਾਰ ਦੁਪਹਿਰ ਨੂੰ ਕਰੈਸ਼ ਹੋਣ ਦੇ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇੱਕ ਸਿੰਗਲ ਇੰਜਣ ਪਾਈਪਰ ਪੀ.ਏ. 38 ਜਹਾਜ਼ ਲਿਟਲ ਰਾਕ ਤੋਂ ਲਗਭਗ 130 ਮੀਲ ਉੱਤਰ ਵੱਲ ਛੋਟੇ ਜਿਹੇ ਕਸਬੇ ਫਰੈਂਕਲਿਨ ਵਿੱਚ ਹਾਦਸਾਗ੍ਰਸਤ ਹੋਇਆ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਇਹ ਛੋਟਾ ਜਹਾਜ਼ ਅਰਕਨਸਾਸ ਦੇ ਦੋ ਕਸਬਿਆਂ ਮਾਉਂਟੇਨ ਹੋਮ ਤੋਂ ਲੈ ਕੇ ਵਾਲਨਟ ਰਿਜ ਤੱਕ ਉਡਾਣ ਭਰ ਰਿਹਾ ਸੀ। ਇਸ ਹਾਦਸੇ ਦੇ ਸੰਬੰਧ ਵਿੱਚ ਸਥਾਨਕ ਅਧਿਕਾਰੀਆਂ ਨੇ ਅਜੇ ਜਹਾਜ਼ ਦੇ ਯਾਤਰੀਆਂ ਦੀ ਪਛਾਣ ਨਹੀਂ ਕੀਤੀ ਹੈ। FAA ਦੇ ਅਨੁਸਾਰ, ਏਜੰਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਇਸ ਹਾਦਸੇ ਸੰਬੰਧੀ ਜਾਂਚ ਦੀ ਅਗਵਾਈ ਕਰੇਗਾ। ਪ੍ਰਸ਼ਾਸਨ ਨੇ ਦੱਸਿਆ ਕਿ ਜਾਂਚ ਕਰਤਾ ਇੱਕ ਵਾਰ ਹਾਦਸੇ ਵਾਲੀ ਜਗ੍ਹਾ 'ਤੇ ਪੁਸ਼ਟੀ ਹੋਣ ਦੇ ਬਾਅਦ ਜਹਾਜ਼ ਦੇ ਟੇਲ ਨੰਬਰ ਜਾਰੀ ਕਰਨਗੇ।
Total Responses : 254