ਰਾਜਿੰਦਰ ਕੁਮਾਰ
ਬੰਗਾ, 2 ਦਸੰਬਰ 2020 - ਜਲੰਧਰ 'ਚ ਵੱਧ ਰਹੀਆਂ ਚੋਰੀ ਲੁੱਟਾਂ ਦੀ ਵਾਰਦਾਤਾਂ ਨੇ ਲੁਟੇਰਿਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਆ ਕਿ ਬੀਤੀ ਦੇਰ ਰਾਤ ਦਸ ਵਜੇ ਬਸਤੀ ਬਾਵਾ ਖੇਲ ਨਾਖਾ ਵਾਲਾ ਬਾਗ ਨੇੜੇ ਇਕ ਪ੍ਰਾਪਰਟੀ ਡੀਲਰ ਨੂੰ ਜ਼ਖਮੀ ਕਰਕੇ ਲੁੱਟ ਲਿਆ ਗਿਆ। ਸ਼ਿਵ ਨਗਰ ਨਾਗਰਾ ਨਿਵਾਸੀ ਜ਼ਖਮੀ ਹੋਏ ਪ੍ਰਾਪਰਟੀ ਡੀਲਰ ਸੁਨੀਲ ਚੌਧਰੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਰਟੀ ਡੀਲਰ ਸੁਨੀਲ ਚੌਧਰੀ ਨੇ ਦੱਸਿਆ ਕਿ ਉਸ ਦੀ ਬਾਵਾ ਖੇਲ ਦੇ ਰਾਜਨਗਰ ਨੇੜੇ ਸਥਿਤ ਨਾਖਾ ਵਾਲਾ ਬਾਗ ਨੇੜੇ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ਹੈ। ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਦੇ ਕਰੀਬ 10 ਵਜੇ, ਉਹ ਦੁਕਾਨ ਬੰਦ ਕਰਕੇ ਘਰ ਲਈ ਰਵਾਨਾ ਹੋ ਗਿਆ। ਦੁਕਾਨ ਤੋਂ ਥੋੜੀ ਦੂਰੀ 'ਤੇ ਹੀ ਸੀ ਕਿ ਲੁਟੇਰੇ, ਜੋ ਪਹਿਲਾਂ ਹੀ ਉਥੇ ਲੁਕੇ ਹੋਏ ਸਨ, ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਬੈਗ ਨੂੰ ਖੋਹ ਲਿਆ, ਜਿਸ ਵਿਚ ਇਕ ਲੈਪਟਾਪ ਅਤੇ ਮੋਬਾਈਲ ਸਮੇਤ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਉੱਥੇ ਜਾ ਰਹੇ ਲੋਕਾਂ ਨੇ ਉਸਨੂੰ ਚੁੱਕ ਹਸਪਤਾਲ ਪਹੁੰਚਾਇਆ। ਉਸ ਨੇ ਬਾਵਾ ਖੇਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।