← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂਸ਼ਹਿਰ, 2 ਦਸੰਬਰ 2020 - ਸਰਕਾਰੀ ਮਿਡਲ ਸਕੂਲ ਕਰੀਮਪੁਰ ਦੀ ਮੁੱਖ ਅਧਿਆਪਿਕਾ ਮੋਨਿਕਾ ਸ਼ਰਮਾ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਦਾਨੀ ਸਜੱਣ ਜਗਤਾਰ ਸਿੰਘ ਵੱਲੋਂ ਸਵਰਗਵਾਸੀ ਅਜਾਇਨਬ ਸਿੰਘ ਦੀ ਯਾਦ ਵਿੱਚ ਸਕੂਲ ਨੂੰ ੧੧੦੦੦/- ਰੁਪਏ. ਅਤੇ ਜਸਪ੍ਰੀਤ ਸਿੰਘ ਵੱਲੋਂ ੫੦੦੦/- ਰੁਪਏ ਦੀ ਦਾਨ ਰਾਸੀ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਭੇਂਟ ਕੀਤੀ ਗਈ। ਇਸ ਮੌਕੇ ਨੰਬਰਦਾਰ ਪਰਮਜੀਤ ਸਿੰਘ ਮਾਹਿਲ, ਰਣਦੀਪ ਸਿੰਘ ਜੋਹਲ ਅਤੇ ਕ੍ਰਿਸ਼ਨ ਦੇਵ ਅਤੇ ਸਟਾਫ ਮੈਂਬਰ ਹਾਜਰ ਸਨ।ਉਹਨਾ ਦਾਨੀ ਸੱਜਣਾਂ ਵੱਲੋਂ ਸਕੂਲ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ ਲਈ ਪਾਏ ਗਏ ਇਸ ਯੋਗਦਾਨ ਲਈ ਭਰਪੂਰ ਸ਼ਲਾਘਾ ਕੀਤੀ।
Total Responses : 267