ਨਵੀਂ ਦਿੱਲੀ, 2 ਦਸੰਬਰ 2020 - ਯੁਨਾਈਟਡ ਕਿੰਗਡਮ (ਯੂਕੇ) ਨੇ ਫਾਈਜ਼ਰ ਅਤੇ ਬਾਇਓਨਟੈਕ ਦੀ ਕੋਰੋਨਾ ਵੈਕਸੀਨ ਮੰਜੂਰੀ ਦੇ ਦਿੱਤੀ ਹੈ, ਜੋ ਕਿ ਅਗਲੇ ਹਫਤੇ ਤੋਂ ਬ੍ਰਿਟੇਨ 'ਚ ਉਪਲੱਬਧ ਹੋ ਜਾਵੇਗੀ ਅਤੇ ਲੋਕਾਂ ਨੂੰ ਵੈਕਸੀਨ ਦੇਣ ਦਾ ਕੰਮ ਵੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ। ਜਿਸ ਦੇ ਨਾਲ ਹੀ ਯੂਕੇ ਬਾਕੀ ਮੁਲਕਾਂ ਜਿਵੇਂ ਅਮਰੀਕਾ ਅਤੇ ਯੁਰਪੀ ਸੰਘ ਤੋਂ ਪਹਿਲਾਂ ਕੋੋਰੋਨਾ ਵੈਕਸੀਨ ਨੂੰ ਮੰਜੂਰੀ ਦੇਣ ਵਾਲਾ ਪਹਿਲਾ ਪੱਛਮੀ ਦੇਸ਼ ਬਣ ਗਿਆ ਹੈ। ਫਾਈਜ਼ਰ ਅਤੇ ਬਾਇਓਨਟੈਕ ਦੀ ਕੋਰੋਨਾ ਵੈਕਸੀਨ ਨੂੰ ਵੱਡੇ ਪੈਮਾਨੇ 'ਤੇ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਫਾਈਜ਼ਰ ਕੰਪਨੀ ਨੇ ਐਲਾਨ ਕੀਤਾ ਸੀ ਕਿ ਲੈਬ 'ਚ ਕੋਰੋਨਾ ਦੀ ਵੈਕਸੀਨ ਬਣਾ ਲਈ ਗਈ ਹੈ ਜੋ ਕਿ ਵਾਇਰਸ ਦੇ ਸਾਹਮਣੇ 96% ਅਸਰਦਾਰ ਹੈ।