ਬਲਵਿੰਦਰ ਸਿੰਘ ਧਾਲੀਵਾਲ
- ਅੰਦੋਲਨ ਦੀ ਆਰਥਿਕ ਮਦਦ ਕਰਨ ਲਈ ਮੌਕੇ 'ਤੇ ਇਕੱਠੇ ਕੀਤੇ 2.50 ਲੱਖ ਰੁਪਏ
ਸੁਲਤਾਨਪੁਰ ਲੋਧੀ, 2 ਦਸੰਬਰ 2020 - ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਜ਼ਬਰਦਸਤ ਕਿਸਾਨ ਅੰਦੋਲਨ ਦੇ ਹੱਕ ਵਿੱਚ ਅੱਜ ਪਿੰਡ ਬੂਲਪੁਰ ਵਿਖੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਵਿਸ਼ਾਲ ਮੀਟਿੰਗ ਹੋਈ ਜਿਸ ਵਿਚ ਸਮੁੱਚੇ ਪਿੰਡ ਵਾਸੀਆਂ ਨੇ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕਰਦਿਆਂ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਰਥਿਕ ਮਦਦ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਕੇਂਦਰ ਨੇ ਕਾਰਪੋਰੇਟ ਘਰਾਣਿਆਂ ਦੇ ਆਖੇ ਲੱਗ ਕੇ ਇਹ ਕਾਲੇ ਖੇਤੀ ਕਾਨੂੰਨ ਲਿਆਂਦੇ ਹਨ ਜਿਸ ਨਾਲ ਦੇਸ਼ ਦੀ ਕਿਸਾਨੀ ਦੇ ਨਾਲ ਨਾਲ ਸਮੁੱਚਾ ਮਿਹਨਤੀ ਵਰਗ ਬਰਬਾਦ ਹੋ ਜਾਵੇਗਾ।ਇਸ ਮੌਕੇ ਸਮਾਜ ਸੇਵਕ ਤੇ ਸਰਪੰਚ ਸਰਬਜੀਤ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਜਲਦ ਪਿੰਡ ਵਾਸੀਆਂ ਦਾ ਵੱਡਾ ਜਥਾ ਰਵਾਨਾ ਹੋਵੇਗਾ।
ਇਸ ਮੌਕੇ ਕਿਸਾਨ ਅੰਦੋਲਨ ਦੀ ਆਰਥਿਕ ਮਦਦ ਕਰਨ ਲਈ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਹੀ 2.50 ਲੱਖ ਰੁਪਏ ਇਕੱਠੇ ਕੀਤੇ ਗਏ, ਜਿਸ ਵਿਚ ਰਜਿੰਦਰ ਸਿੰਘ, ਹਰਗੋਬਿੰਦ ਸਿੰਘ, ਗੁਰਮੁੱਖ ਸਿੰਘ ਥਿੰਦ ਬ੍ਰਦਰਜ਼ ਯੂ.ਕੇ ਵੱਲੋਂ 51000, ਪ੍ਰਿਤਪਾਲ ਸਿੰਘ ਜਰਮਨੀ ਵੱਲੋਂ 50000, ਅਵਤਾਰ ਸਿੰਘ ਧੰਜੂ ਕੈਨੇਡਾ ਵੱਲੋਂ 25000 ਅਤੇ ਸੁਖਵਿੰਦਰ ਸਿੰਘ ਮਰੋਕ, ਸਰਬਜੀਤ ਸਿੰਘ ਆੜਤੀਆ, ਬਲਦੇਵ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਮਲਕੀਤ ਸਿੰਘ ਮੋਮੀ ਵੱਲੋਂ 10000-10000 ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਜਗਤ ਸਿੰਘ,ਸਰਵਣ ਸਿੰਘ ਚੰਦੀ, ਤੇਜਿੰਦਰਪਾਲ ਸਿੰਘ ਧੰਜੂ, ਕਰਨੈਲ ਸਿੰਘ ਮੌਲਵੀ, ਮਾਸਟਰ ਦੇਸਰਾਜ, ਮਹਿੰਦਰ ਸਿੰਘ ਸੈਕਟਰੀ, ਮਨਦੀਪ ਸਿੰਘ ਥਿੰਦ, ਬਲਵੰਤ ਸਿੰਘ ਕੌੜਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਚੰਦੀ, ਮਾਸਟਰ ਕੇਵਲ ਸਿੰਘ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।