← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2020 - ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ’ਚ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਸ਼ਾਮ ਸਮੇਂ ਛਟੀਆਂ ਦੀ ਭਰੀ ਟਰਾਲੀ ਪਲਟਨ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (20) ਪੁੱਤਰ ਗੁਰਾਦਿੱਤਾ ਸਿੰਘ ਸ਼ਾਮ ਸਮੇਂ ਖ਼ੇਤ 'ਚੋਂ ਨਰਮੇਂ ਦੀਆਂ ਛਟੀਆਂ ਦੀ ਭਰੀ ਟਰਾਲੀ ਲੈ ਕੇ ਘਰ ਆ ਰਿਹਾ ਸੀ ਤਾਂ ਅਚਾਨਕ ਟਰਾਲੀ ਥਾਂ ਨੀਵਾਂ ਹੋਣ ਕਾਰਨ ਹੇਠਾ ਧਸ ਗਈ। ਉਕਤ ਕਿਸਾਨ ਜਦ ਹੇਠਾ ਧਸੀ ਟਰਾਲੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਟਰਾਲੀ ਕਿਸਾਨ ਤੇ ਪਲਟ ਗਈ। ਕਿਸਾਨ ਨੂੰ ਟਰਾਲੀ ਤੋਂ ਹੇਠਾ ਕੱਢਣ ਲਈ ਆਸ-ਪਾਸ ਦੇ ਕਿਸਾਨਾਂ ਵੱਲੋਂ ਬਾਹਰ ਕੱਢ ਕੇ ਇਲਾਜ ਲਈ ਬਠਿੰਡਾ ਦੇ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਹਾਲੇ ਜਸਪ੍ਰੀਤ ਸਿੰਘ ਕੁਆਰਾ ਸੀ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Total Responses : 193