- ਢੀਂਡਸਾ ਨੇ ਕਿਹਾ ਕਾਂਗਰਸ ਨੇ ਜਾਣਬੁਝ ਕੇ ਮੀਡੀਆ ਨੂੰ ਨਿਸ਼ਾਨਾ ਬਣਾਕੇ ਕੀਤਾ ਪੱਥਰਾਅ
ਚੰਡੀਗੜ੍ਹ, ਦਸੰਬਰ 2, 2020 - ਚੰਡੀਗੜ੍ਹ ਵਿਚ ਪੰਜਾਬ ਯੂਥ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਮੀਡੀਆ ਵਾਲਿਆਂ ਉਤੇ ਯੂਥ ਕਾਂਗਰਸ਼ ਵੱਲੋਂ ਕੀਤੇ ਗਏ ਪੱਥਰਾਅ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ, ਲਹਿਰਾ ਤੋਂ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੀ ਨਿਰਪੱਖ ਕਵਰੇਜ ਕਰ ਰਹੇ ਆਜ ਤੱਕ ਦੇ ਸੀਨੀਅਰ ਪੱਤਰਕਾਰ ਸਤਿੰਦਰ ਚੌਹਾਨ ਉਤੇ ਹੋਏ ਜਾਨਲੇਵਾ ਹਮਲੇ ਨਾਲ ਕਾਂਗਰਸ ਦਾ ਅਸਲ ਚਹਿਰਾ ਸਾਹਮਣੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਕੁੰਨਾ ਵੱਲੋਂ ਜਾਣ ਬੁਝ ਕੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੌਥੇ ਸਤੰਭ ਉਤੇ ਅਜਿਹੇ ਹਮਲੇ ਦੀ ਜਿਨੀ ਨਿੰਦਿਆ ਕੀਤੀ ਜਾਵੇ ਉਨੀ ਘੱਟ ਹੈ। ਸ. ਢੀਂਡਸਾ ਨੇ ਪੱਤਰਕਾਰ ਸਤਿੰਦਰ ਚੌਹਾਨ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਵਿਰੁਧ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।