ਰਾਜਿੰਦਰ ਕੁਮਾਰ
ਬੰਗਾ 2 ਦਸੰਬਰ 2020 - ਬੰਗਾ ਤੋਂ ਨਵਾਂ ਸ਼ਹਿਰ ਮੁੱਖ ਮਾਰਗ ਤੇ ਐਲੀਵੇਟਡ ਪੁਲ ਲਾਗੇ ਇਕ ਕੈਂਟਰ ਦਾ ਐਕਸੀਡੈਂਟ ਹੋ ਗਿਆ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਰਗੀਆਂ ਨਾਲ ਭਰਿਆ ਕੈਂਟਰ ਨੰਬਰ ਪੀ ਬੀ 65 ਏਯੂ 4986 ਮੁਹਾਲੀ ਨਿਵਾਸੀ ਸਤੀਸ਼ ਕੁਮਾਰ ਨਿਵਾਸੀ ਚਲਾ ਰਿਹਾ ਸੀ ਉਸਦੇ ਸਾਥੀ ਸੋਨੂੰ, ਤੇਜਪਾਲ, ਭੁਪਿੰਦਰ ਸਿੰਘ ਸਾਰੇ ਉਸਦੇ ਨਾਲ ਸਨ। ਸਤੀਸ਼ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਮੁਰਗੀ ਦੀ ਡਿਲੀਵਰੀ ਦੇਣ ਲਈ ਜਾ ਰਿਹਾ ਸੀ, ਜਿਵੇਂ ਹੀ ਉਹ ਉਸਾਰੀ ਅਧੀਨ ਪੈਂਦੇ ਬੰਗਾ ਫਗਵਾੜਾ ਮੁੱਖ ਮਾਰਗ 'ਤੇ ਐਲੀਵੇਟਿਡ ਰੋਡ' ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇਕ ਅਣਜਾਣ ਵਾਹਨ ਨੇ ਫੇਟ ਮਾਰ ਦਿੱਤੀ। ਨਤੀਜੇ ਵਜੋਂ, ਉਹ ਸੰਤੁਲਨ ਗੁਆ ਬੈਠਾ ਅਤੇ ਉਸ ਦਾ ਕੈਂਟਰ ਸੜਕ ਕਿਨਾਰੇ ਡਰੇਨ ਦੀ ਕੰਧ ਤੋੜਦਾ ਹੋਇਆ ਖੇਤਾ ਵਿੱਚ ਦਾਖਲ ਹੋ ਗਿਆ।ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਉਸਦੀ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ, ਪਰ ਉਹ ਇਸ ਹਾਦਸੇ ਵਿੱਚ ਉਹ ਤੇ ਉਸਦੇ ਸਾਥੀ ਦੇ ਮਾਮੂਲੀ ਜਿਹਾ ਬਚ ਗਿਆ