ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 3 ਦਸੰਬਰ 2020 - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ 551ਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਈਂ ਦੇ ਕੰਢੇ ਤੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗਾਵਾ ਨੂੰ ਮੱਥਾ ਟਿਕਾਉਣ ਲਈ ਬਜ਼ਿੱਦ ਨਿਹੰਗ ਸਿੰਘ ਬਾਬਾ ਗਊਆਂ ਵਾਲੇ ਨੂੰ ਪਾਵਨ ਨਗਰੀ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਸੀ ਪ੍ਰੰਤੂ ਪੁਲਸ ਪ੍ਰਸ਼ਾਸਨ ਨੂੰ ਉਸ ਵਕਤ ਪਾਇਆ ਜਦੋਂ ਬੀਤੀ ਰਾਤ ਤਲਵੰਡੀ ਚੌਧਰੀਆਂ ਤੋਂ ਝੱਲ ਲੇਈਵਾਲ ਪਹੁੰਚੇ ਬਾਬਾ ਗਊਆਂ ਵਾਲੇ ਨੇ ਆਪਣੇ ਤਿੱਖੇ ਤੇਵਰ ਵਿਖਾਉਂਦਿਆਂ ਸੁਲਤਾਨਪੁਰ ਸ਼ਹਿਰ ਵਿਚ ਦਾਖਲੇ ਅਤੇ ਗਾਵਾਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੱਗੋਂ ਦੀ ਮਥਾ ਟਿਕਾ ਕੇ ਲਿਜਾਣ ਦੀ ਚਿਤਾਵਨੀ ਦੇ ਦਿੱਤੀ।
ਜਿਸ ਤੇ ਪੁਲਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਬੀਤੀ ਰਾਤ ਤੋਂ ਲੈ ਕੇ ਅੱਜ ਦੁਪਹਿਰ ਤੱਕ ਕਈ ਅਧਿਕਾਰੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਲੈ ਕੇ ਉਨ੍ਹਾਂ ਗਊਆਂ ਵਾਲੇ ਬਾਬਾ ਨੂੰ ਸ਼ਹਿਰ ਸੁਲਤਾਨਪੁਰ ਲੋਧੀ ਦੀ ਸੁੰਦਰਤਾ ਖ਼ਰਾਬ ਹੋਣ ਤੋਂ ਬਚਾਉਣ ਲਈ ਸ਼ਹਿਰ ਵਿੱਚ ਦਾਖ਼ਲ ਨਾ ਹੋਣ ਦੀ ਅਪੀਲ ਕੀਤੀ। ਵਿਧਾਇਕ ਨਵਤੇਜ ਸਿੰਘ ਚੀਮਾ ਵੀ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਨਾਲ ਡੀ ਐੱਸ ਪੀ ਜੋਗਿੰਦਰ ਸਿੰਘ, ਡੀ ਐੱਸ ਪੀ ਬਾਹੀਆ, ਡੀਐਸਪੀ ਸਰਵਣ ਸਿੰਘ ਬੱਲ, ਐੱਸ ਐੱਚ ਓ ਸਰਬਜੀਤ ਸਿੰਘ, ਐਸਐਚਓ ਹਰਜੀਤ ਸਿੰਘ, ਐੱਸਐੱਚਓ ਜਸਬੀਰ ਸਿੰਘ ਆਦਿ ਨੇ ਪੁਲਿਸ ਫੋਰਸ ਨਾਲ ਨਵੀਂ ਦਾਣਾ ਦਾਣਾ ਮੰਡੀ ਸਮੇਤ ਪੂਰੇ ਸ਼ਹਿਰ ਨੂੰ ਘੇਰੇ ਵਿੱਚ ਲਿਆ ਹੋਇਆ ਸੀ ਅਤੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਕਰਮਜੀਤਪੁਰ ਮੋੜ ਤਕ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਗਊਆਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਸਨ।
ਅਖੀਰ ਸ਼ਾਮ ਪੰਜ ਵਜੇ ਗਊਆਂ ਵਾਲੇ ਬਾਬਾ ਨਿਹੰਗ ਸਿੰਘ ਗਊਆਂ ਲੈ ਕੇ ਚੰਡੀਗੜ੍ਹ ਬਸਤੀ ਰਾਹੀਂ ਵਾਇਆ ਡੱਲਾ ਲਿਜਾਣ ਲਈ ਰਾਜ਼ੀ ਹੋ ਗਏ। ਪਿੰਡ ਝੱਲ ਲੇਈ ਵਾਲਾ ਤੋਂ ਗਊਆਂ ਵਾਲੇ ਬਾਬੇ ਦੇ ਨਾਲ ਡੀ ਐੱਸ ਪੀ ਸਰਵਨ ਸਿੰਘ ਬੱਲ ਅਤੇ ਐੱਸ ਐੱਚ ਓ ਸਰਬਜੀਤ ਸਿੰਘ ਪੈਦਲ ਹੀ ਚੱਲਦੇ ਹੋਏ ਆਏ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਗਊਆਂ ਦੀ ਗਊਆਂ ਦੇ ਆਉਣ ਦੀ ਖ਼ਬਰ ਸੁਣ ਕੇ ਸ਼ਹਿਰ ਵਾਸੀਆਂ ਵਿੱਚ ਵੀ ਘਬਰਾਹਟ ਫੈਲ ਗਈ ਕਿ ਕਿਤੇ ਇਨ੍ਹਾਂ ਦੇ ਬੀਤੇ ਸਾਲ 550ਵੇ ਪ੍ਰਕਾਸ਼ ਪੁਰਬ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਹਰਾ ਭਰਾ ਰੱਖਣ ਲਈ ਕੀਤੇ ਗਏ ਉਪਰਾਲਿਆਂ ਤੇ ਹੁਣ ਨਾ ਪੈ ਜਾਵੇ।
ਜਦੋਂ ਇਸ ਸਬੰਧੀ ਡੀ ਐੱਸ ਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਬਾਬਾ ਆਪਣੇ ਆਗੂਆਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਸ਼ਹਿਰ ਦੇ ਹੋਰ ਗੁਰਦੁਆਰਿਆਂ ਵਿਚ ਮੱਥਾ ਟਿਕਾ ਕੇ ਅੱਗੇ ਲਿਜਾਣਾ ਚਾਹੁੰਦਾ ਹੈ ਜਿਸ ਨਾਲ ਪਹਿਲਾਂ ਤਾਂ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਸੀ ਦੂਸਰਾ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਸਕਦਾ ਸੀ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਕਪੂਰਥਲਾ ਮੈਡਮ ਕੰਵਰਦੀਪ ਕੌਰ ਦੀਆਂ ਹਦਾਇਤਾਂ ਤੇ ਉਨ੍ਹਾਂ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੁਲਝਾ ਲਿਆ ਹੈ ਤੇ ਹੁਣ ਬਾਬਾ ਨਿਹੰਗ ਸਿੰਘ ਗਊਆਂ ਵਾਲੇ ਡੱਲੇ ਵਾਲੇ ਰਸਤੇ ਤੋਂ ਲੈ ਕੇ ਅੱਗੇ ਨਿਕਲ ਜਾਣਗੇ।