← ਪਿਛੇ ਪਰਤੋ
ਨਵੀਂ ਦਿੱਲੀ, 3 ਦਸੰਬਰ 2020 - ਕਿਸਾਨਾਂ ਅਤੇ ਕੇਂਸਰ ਸਰਕਾਰ ਵਿਚਕਾਰ ਪਹਿਲੇ ਗੇੜ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਜਿਸ 'ਚ ਅਜੇ ਤੱਕ ਦੋਵਾਂ ਵਿਚਕਾਰ ਕੋਈ ਵੀ ਸਹਿਮਤੀ ਨਹੀਂ ਬਣੀ ਹੈ। ਕਿਸਾਨਾਂ ਨੇ ਕੇਂਦਰ ਨੂੰ ਉਨ੍ਹਾਂ ਦੇ ਕਾਨੂੰਨਾਂ ਦੀਆਂ ਖਾਮੀਆਂ ਤਾਂ ਦੱਸ ਦਿੱਤੀਆਂ ਜਦੋਂ ਕੇਂਦਰ ਨੇ ਉਨ੍ਹਾਂ ਨੂੰ ਕਾਨੂੰਨਾਂ 'ਚ ਸੋਧ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੋਧ ਲਈ ਤਿਆਰ ਨਹੀਂ ਹਨ ਸਗੋਂ ਸਾਰੇ ਹੀ ਕਾਨੂੰਨ ਮੁੱਢੋਂ ਰੱਦ ਕੀਤੇ ਜਾਣ। ਜਦੋਂ ਕਿ ਕੇਂਦਰ ਸਰਕਾਰ ਦਾ ਰੁੱਖ ਕਿਸਾਨਾਂ ਪ੍ਰਤੀ ਨਰਮ ਪੈ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਮਨਾਉਣ ਦੀਆਂ ਵੀ ਕੋਸ਼ਿਸ਼ਾਂ ਹਨ, ਪਰ ਕਿਸਾਨਾਂ ਨੇ ਐਮ ਐਸ ਪੀ ਨੂੰ ਸਾਰੀਆਂ ਹੀ ਫਸਲਾਂ ਉੱਤੇ ਲਾਗੂ ਕਰਨ ਲਈ ਕਿਹਾ ਹੈ ਅਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅੜ ਗਏ ਹਨ।
Total Responses : 188