ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਤੋਂ ਬਚਾਅ ਸਾਬੰਧੀ ਵੰਡੇ ਮਾਸਕ
ਫਰੀਦਕੋਟ, 4 ਦਸੰਬਰ 2020 - ਸਿਹਤ ਵਿਭਾਗ ਦੇ ਬਲਾਕ ਪੀ.ਐਚ.ਸੀ ਜੰਡ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਨੋਡਲ ਅਫਸਰ,ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸਾਦਿਕ ਵਿਖੇ ਹੈਲਥ ਸੁਪਰਵਾਈਜ਼ਰ ਗੁਰਮੀਤ ਸਿੰਘ ਸੇਖੌਂ,ਮਲਟੀ ਪਰਪਜ਼ ਹੈਲਥ ਵਰਕਰ ਪਰਮਿੰਦਰ ਸਿੰਘ ਤੇ ਸੁਰਜੀਤ ਸਿੰਘ ਨੇ ਜਾਗਰੂਕਤਾ ਸਮੱਗਰੀ ਪਰਦਰਿਸ਼ਤ ਕਰਕੇ ਆਮ ਲੋਕਾਂ ਨੂੰ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਨਾ ਕਰਨ ਅਤੇ ਨਾ ਥੁੱਕਣ ਸਬੰਧੀ ਜਾਗਰੂਕ ਕੀਤਾ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਮਾਸਕ ਵੀ ਵੰਡੇ।ਡਾ.ਭੰਡਾਰੀ ਨੇ ਦੱਸਿਆ ਕਿ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਜੰਡ ਸਾਹਿਬ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰ ਫਰੀਦਕੋਟ ਅਧੀਨ ਦੇਸ਼ ਭਰ 'ਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਅਧੀਨ ਚਲਾਣ ਗਤੀਵਿਧੀਆਂ ਤੇਜ ਕਰਨ,ਲੋਕਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ, ਸੰਸਥਾਵਾਂ ਅਤੇ ਦਫਤਰਾਂ ਨੂੰ ਤੰਬਾਕੂ ਮੁਕਤ ਸੰਸਥਾਵਾਂ ਬਨਾਉਣ ਸਬੰਧੀ ਨੋਡਲ ਅਫਸਰ ਡਾ.ਪ੍ਰਭਦੀਪ ਚਾਵਲਾ,ਹੈਲਥ ਸੁਪਰਵਾਈਜ਼ਰਾਂ ਅਤੇ ਹੈਲਥ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਨੋਡਲ ਅਫਸਰ ਡਾ.ਪ੍ਰਭਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਦੇ ਤੰਬਾਕੁਨੋਸ਼ੀ ਮੁਕਤ ਘੋਸ਼ਿਤ ਹੋਏ ਪਿੰਡਾਂ ਦਾ ਦੌਰਾ ਕਰਨ ਅਤੇ ਕੋਟਪਾ ਐਕਟ ਦੀ ਧਾਰਾ-4 ਅਤੇ ਧਾਰਾ-6 ਅਧੀਨ ਜਨਤਕ ਸਥਾਨਾਂ ਜਿਵੇਂ ਬੱਸ ਸਟੈਂਡ,ਰੇਲਵੇ ਸਟੇਸ਼ਨ,ਬੈਂਕ,ਬਜ਼ਾਰ,ਪਾਰਕ ਅਤੇ ਹੋਟਲ-ਢਾਬਿਆ ਅਦਿ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਣ ਕੱਟਣ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਤੰਬਾਕੂ ਦੀ ਵਿਕਰੀ ਬੰਦ ਕਰਵਾਉਣ ਸਬੰਧੀ ਟੀਮਾਂ ਦਾ ਗਠਿਤ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕੇ ਜ਼ਿਲਾ ਨੋਡਲ ਅਫਸਰ ਡਾ.ਪੁਸ਼ਪਿੰਦਰ ਸਿੰਘ ਕੂਕਾ ਦੀ ਯੋਗ ਅਗਵਾਈ ਹੇਠ ਪੰਜਾਬ ਤੰਬਾਕੂ ਮੁਕਤ ਮੁਹਿੰਮ” ਨੂੰ ਬਲਾਕ ਦੇ ਪਿੰਡਾਂ ਅਤੇ ਸ਼ਹਿਰ ਫਰੀਦਕੋਟ ਵਿੱਚ ਸੂਚਾਰੂ ਢੰਗ ਨਾਲ ਲਾਗੂ ਕਰਵਾਉਣ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟ ਕੇ ਮੌਕੇ ਤੇ ਜ਼ੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ।
ਐਸ.ਐਮ.ਓ ਡਾ.ਰਜੀਵ ਭੰਡਾਰੀ,ਡਾ.ਪ੍ਰਭਦੀਪ ਚਾਵਲਾ ਅਤੇ ਗੁਰਮੀਤ ਸਿੰਘ ਤੰਬਾਕੂਨੋਸ਼ੀ ਵਿਰੋਧੀ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਦੇ ਹੋਏ।