ਰਾਜਿੰਦਰ ਕੁਮਾਰ
- ਫੇਸਬੁੱਕ ਲਾਈਵ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦੀ ਤਾਜ਼ਾ ਜਾਣਕਾਰੀ ਦੇ ਨਾਲ - ਨਾਲ ਉਨ੍ਹਾਂ ਦੀ ਨਾਈਟ ਕਰਫਿਊ ਸਬੰਧੀ ਸਮੱਸਿਆਈਵਾਂ ਦਾ ਵੀ ਕੀਤਾ ਹੱਲ । ਕਿਹਾ , ਕਰਫਿਊ ਦੌਰਾਨ ਜ਼ਰੂਰੀ ਵਸਤੂਆਂ ਦੀ ਮੂਵਮੈਂਟ , ਆਈ ਕਾਰਡ ਦਿਖਾ ਕੇ ਦਫ਼ਤਰ ਆਉਣ ਜਾਣ ਅਤੇ ਬੱਸ ਟਰੇਨ ਜਾਂ ਹਵਾਈ ਟਿਕਟ ਦਿਖਾ ਕੇ ਯਾਤਰਾ ਸਬੰਧੀ ਹੋਵੇਗੀ ਛੋਟ
- 5 ਅਤੇ 6 ਦਸੰਬਰ ਨੂੰ ਜ਼ਿਲ੍ਹਾ ਵਾਸੀ ਆਪਣੇ ਪੋਲਿੰਗ ਬੂਥਾਂ ' ਤੇ ਆਪਣੀ ਭੈਣ ਬਣਾਉਣ ਦੇ ਨਾਲ - ਨਾਲ ਉਸ ਚ ਕਿਸੇ ਤਰ੍ਹਾਂ ਦੀ ਦਰੁੱਸਤੀ ਦਾ ਭਰ ਸਕਦੇ ਹਨ ਫਾਰਮ
ਬੰਗਾ/ਨਵਾਂਸ਼ਹਿਰ, 4 ਦਸੰਬਰ 2020 – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਹੁਸ਼ਿਆਰਪੁਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਨਾਈਟ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੌਰਾਨ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜ਼ਰੂਰੀ ਗਤੀਵਿਧੀਆਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਨੂੰ ਲੈ ਕੇ ਸਖਤ ਮਨਾਹੀ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ' ਤੇ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਵਿਡ -19 ਸਬੰਧੀ ਜਿਥੇ ਜਿਲ੍ਹੇ ਦੀ ਤਾਜਾ ਸਥਿਤੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਉਥੇ ਨਾਈਟ ਕਰਫਿਊ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਵਿੱਚ ਜ਼ਿਲ੍ਹੇ ਵਿੱਚ ਕੇਵਲ ਇਕ ਹਾਟ ਸਪਾਟ ਹੈ।
ਉਨ੍ਹਾਂ ਨਾਈਟ ਕਰਫਿਊ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕਰਵਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕੇਵਲ ਮਿਊਸੀਪਲ ਹੱਦ ਹੀ ਹੈ , ਇਸ ਦਾਇਰੇ ਤੋਂ ਬਾਹਰ ਨਾਈਟ ਕਰਫਿਊ ਲਾਗੂ ਨਹੀਂ ਹੈ । ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਜ਼ਰੂਰੀ ਵਸਤੂਆਂ ਦੀ ਮੂਵਮੈਂਟ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਲੋਕ ਕਿਸੇ ਐਸੇ ਦਫ਼ਤਰ ਵਿੱਚ ਕੰਮ ਕਰਦੇ ਹਨ ਜਿਥੇ ਨਾਈਟ ਸ਼ਿਫਟ ਲਗਦੀ ਹੈ ਤਾਂ ਉਹ ਆਪਣੇ ਦਫ਼ਤਰ ਦਾ ਆਈ ਕਾਰਡ ਦਿਖਾ ਕੇ ਆਪਣੀ ਡਿਊਟੀ ਲਈ ਆ ਜਾ ਸਕਦੇ ਹਨ । ਇਸ ਤੋਂ ਇਲਾਵਾ ਸਮਾਨ ਲਿਆਉਣ ਵਾਲੇ ਟਰੰਕ ਜੋ ਰਾਤ ਨੂੰ ਆਉਂਦੇ ਹਨ ਉਹ ਵੀ ਆਪਣੇ ਕਾਗਜਾਤ ਦਿਖਾ ਕੇ ਮੂਵਮੈਂਟ ਕਰ ਸਕਦੇ ਹਨ ।
ਉਨ੍ਹਾਂ ਕਿਹਾ ਕਿ ਬੱਸ , ਟਰੇਨ ਜਾਂ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਆਪਣੀ ਟਿਕਟ ਦਿਖਾ ਕੇ ਕਰਫਿਊ ਸਮੇਂ ਦੌਰਾਨ ਮੂਵਮੈਂਟ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਹੋਟਲ , ਪੈਲੇਸ , ਰੈਸਟੋਰੈਂਟ ਅਤੇ ਸਾਰੀਆਂ ਦੁਕਾਨਾਂ ਨੂੰ ਰਾਤ ਸਾਢੇ 9 ਵਜੇ ਬੰਦ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਅਤੇ ਇਸ ਸਮੇਂ ਦੇ ਬਾਅਦ ਕਿਸੇ ਵੀ ਦੁਕਾਨ , ਹੋਟਲ ਜਾਂ ਪੈਲੇਸ ਨੂੰ ਖੋਲ੍ਹਣ ਅਤੇ ਸਮਾਜਿਕ ਇਕੱਠ ਕਰਨ ਦੀ ਆਗਿਆ ਨਹੀਂ ਹੈ । ਅਪਨੀਤ ਰਿਆਤ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਮਾਸਕ ਨਾ ਪਹਿਨਣ ਵਾਲਿਆਂ ਅਤੇ ਜਨਤਕ ਥਾਵਾਂ ' ਤੇ ਬੂਕਣ ਵਾਲਿਆਂ ਦਾ ਚਾਲਾਨ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ , ਇਸ ਸਬੰਧੀ ਉਪ ਮੰਡਲ ਪੱਧਰ ' ਤੇ ਸਖਤੀ ਨਾਲ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਲੋਕ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ , ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੇਂ - ਸਮੇਂ ' ਤੇ ਸਾਬਣ ਅਤੇ ਸੈਨੇਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ । ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ 5 ਅਤੇ 6 ਦਸੰਬਰ ਨੂੰ ਚੋਣ ਵਿਭਾਗ ਵਲੋਂ ਨਿਯੁਕਤ ਕੀਤੇ ਗਏ ਬੂਥ ਲੈਵਲ ਅਧਿਕਾਰੀ ਪੋਲਿੰਗ ਬੂਥਾਂ ' ਤੇ ਹਾਜ਼ਰ ਰਹਿ ਕੇ ਆਮ ਜਨਤਾ ਤੋਂ ਵੋਟ ਬਣਾਉਣ ਦੇ ਫਾਰਮ ਪ੍ਰਾਪਤ ਕਰਨਗੇ । ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ , ਉਹ 05 ਦਸੰਬਰ ਨੂੰ ਪੋਲਿੰਗ ਬੂਥਾਂ ' ਤੇ ਜਾ ਕੇ ਜਾਂ ਵੈੱਬਸਾਈਟ www.voter.eci.gov.in ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਫਾਰਮ ਨੰਬਰ 6 ਅਪਲਾਈ ਕਰਕੇ ਆਪਣੀ ਵੋਟ ਬਣਵਾ ਸਕਦੇ ਹਨ । ਇਸ ਤੋਂ ਇਲਾਵਾ ਉਹ ਵੋਟਰ ਜੋ ਕੋਈ ਆਪਣੀ ਵੋਟ ਵਿੱਚ ਕਿਸੇ ਤਰ੍ਹਾਂ ਦੀ ਦਰੁੱਸਤੀ ਕਰਵਾਉਣਾ ਚਾਹੁੰਦਾ ਹੈ ਜਾਂ ਵੋਟ ਸ਼ਿਫਟ ਕਰਵਾਉਣਾ ਚਾਹੁੰਦਾ ਹੈ , ਕਟਵਾਉਣਾ ਚਾਹੁੰਦਾ ਹੈ , ਉਹ ਵੀ ਫਾਰਮ ਭਰ ਸਕਦੇ ਹਨ ।