ਹਰੀਸ਼ ਕਾਲੜਾ
- ਨੰਗਲ ਫਲਾਈ ਓਵਰ ਦਾ ਨਿਰਮਾਣ ਇਕ ਵੱਡੀ ਪ੍ਰਾਪਤੀ-ਸਪੀਕਰ
ਨੰਗਲ 4 ਦਸੰਬਰ 2020 :ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਹੈ ਕਿ ਨੰਗਲ ਫਲਾਈ ਓਵਰ ਦਾ ਨਿਰਮਾਣ ਕਰਵਾਉਣਾ ਇਕ ਵੱਡੀ ਪ੍ਰਾਪਤੀ ਹੈ ਇਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਟਰੈਫਿਕ ਜਾਮ ਦੀ ਇਕ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।
ਅੱਜ ਫਲਾਈ ਓਵਰ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਲਈ ਪੁੱਜੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਜਿਸ ਰਫਤਾਰ ਨਾਲ ਫਲਾਈ ਓਵਰ ਦਾ ਕੰਮ ਚੱਲ ਰਿਹਾ ਹੈ ਉਸ ਤੋਂ ਇਹ ਜਾਪਦਾ ਹੈ ਕਿ ਅਸੀਂ 30 ਅਪ੍ਰੈਲ ਤੋਂ ਪਹਿਲਾਂ ਇਸ ਪੁੱਲ ਨੂੰ ਮੁਕੰਮਲ ਕਰਕੇ ਲੋਕ ਅਰਪਣ ਕਰ ਦੇਵਾਂਗੇ। ਉਹਨਾਂ ਕਿਹਾ ਕਿ ਇਸ ਪੁੱਲ ਨੂੰ ਮੁਕੰਮਲ ਕਰਨ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ ਤੇ ਲੋਕਾਂ ਦੀ ਇਕ ਵੱਡੀ ਮੁਸ਼ਕਿਲ ਇਸ ਪੁੱਲ ਦੇ ਬਣਨ ਨਾਲ ਹੱਲ ਹੋ ਜਾਵੇਗੀ।
ਉਮੀਦਾਂ ਦਾ ਪੁੱਲ ਕਹੇ ਜਾਣ ਵਾਲੇ ਨੰਗਲ ਦੇ ਇਸ ਫਲਾਈ ਓਵਰ ਦੇ ਮੁਕੰਮਲ ਹੋ ਜਾਣ ਨਾਲ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਜਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਨੰਗਲ ਵਿੱਚ ਕੁਸ਼ਟ ਆਸ਼ਰਮ ਨੇੜੇ ਤੋਂ ਐਨ. ਐਫ. ਐਲ. ਚੌਂਕ ਤੱਕ ਬਣਨ ਵਾਲਾ ਇਹ ਵੱਡਾ ਫਲਾਈ ਓਵਰ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਬਣੇਗਾ।
ਅੱਜ ਇਸ ਫਲਾਈ ਓਵਰ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਣ ਸਮੇਂ ਸਪੀਕਰ ਰਾਣਾ ਕੇ ਪੀ ਸਿੰਘ ਦੇ ਨਾਲ ਐਸ ਡੀ ਐਮ ਕਨੂ ਗਰਗ, ਐਡੋਵਕੇਟ ਰਾਣਾ ਵਿਸ਼ਵਪਾਲ ਸਿੰਘ, ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ, ਸੰਜੇ ਸਾਹਨੀ, ਟੋਨੀ ਸਾਹਿਗਲ, ਦੀਪਕ ਨੰਦਾ, ਸੁਰਿੰਦਰ ਪੰਮਾ, ਕਪੂਰ ਸਿੰਘ, ਵਿਜੇ ਕੋਸ਼ਲ,ਲਖਵੀਰ ਲੱਕੀ ਆਦਿ ਹਾਜ਼ਰ ਸਨ।