ਰਜਨੀਸ਼ ਸਰੀਨ
ਨਵਾਂਸਹਿਰ, 4 ਦਸੰਬਰ 2020 - ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਜਗਜੀਤ ਸਿੰਘ ਵਲੋਂ ਅੱਜ ਸਰਕਾਰੀ* ਮਿਡਲ ਸਕੂਲ ਆਸਰੋਂ ਵਿਖੇ ੇ ਅਡੀਸਨਲ ਕਲਾਸਰੂਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਅਰਦਾਸ ਉਪਰੰਤ ਕਮਰੇ ਦੀ ਉਸਾਰੀ ਦੀ ਸੁਰੂਆਤ ਕੀਤੀ।ਇਸ ਤੋਂ ਬਾਅਦ ਉਹਨਾਂ ਸਕੂਲ ਸਟਾਫ ਨਾਲ ਮੀਟਿੰਗ ਕੀਤੀ ਅਤੇ ਮਿਸ਼ਨ ਸੱਤਪ੍ਰਤੀਸੱਤ, ਆਨ ਲਾਈਨ ਪੜਾਈ ਐਨ.ਟੀ.ਐਸ.ਈ ,ਐਨ.ਐਮ.ਐਮ.ਐਸ ਦੀ ਤਿਆਰੀ ਅਤੇ ਈ.ਬੀ.ਸੀ ਬਾਰੇ ਵਿਚਾਰ ਚਰਚਾ ਕਰਕੇ ਇਹਨਾਂ ਚੱਲ ਰਹੇ ਮਿਸ਼ਨਾ ਨੂੰ ਸਫਲ ਬਣਾਉਣ ਲਈ ਨੁਕਤੇ ਸਾਂਝੈ ਕੀਤੇ। ਇਸ ਤੋਂ ਬਆਦ ਜਿਲਾ ਸਿੱਖਿਆ ਅਫਸਰ(ਸੈ.ਸਿ) ਜਗਜੀਤ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਸਨਾਵਾ ਦੀ ਅਚਨਚੇਤ ਵਿਜਿਟ ਕੀਤੀ।
ਇੱਥੇ ਉਹਨਾਂ ਮੇਨ ਗੇਟ ਅਤੇ ਚਾਰਦਿਵਾਰੀ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ।।ਇਸ ਮੌਕੇ ਉਹਨਾਂ ਦੋਨਾ ਸਕੂਲਾਂ ਵਿੱਚ ਕੀਤੇ ਜਾ ਰਹੇ ਕੰਮਾਂ ਕਾਰਨ ਸਕੂਲ ਮੁੱਖੀਆ ਅਤੇ ਸਟਾਫ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਸੱਭ ਉਹਾਂਂ ਦੀ ਮਿਹਨਤ ਦਾ ਹੀ ਨਤੀਜਾ ਹੈ। ਇਸ ਮੌਕੇ ਐਸ਼.ਐਮ.ਸੀ ਆਸਰੋਂ ਦੇ ਚੇਅਰਮੈਨ ਮਨਜਿੰਦਰ ਕੌਰ,ਮੁਰਾਰੀ ਲਾਲ, ਸੋਨੂੰ,ਨਵਨੀਰ ਕੌਰ ਸਾਇੰਸ ਆਧਿਆਪਕਾ ਆਸਰੋਂ, ਗੁਰਪ੍ਰੀਤ ਕੌਰ ਮੈਥ ਅਧਿਆਪਕਾ ਆਸਰੋਂ , ਦਲਜਿੰਦਰ ਕੌਰ ੋਇੰਚਾਰਜ ਸਨਾਵਾ ਵੀ ਹਾਜਰ ਸਨ।