← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ 4 ਦਸੰਬਰ 2020 - ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਸਵੀਪ ਗਤੀਵਿਧੀਆਂ ਦੇ ਤਹਿਤ ਭੇਜੀ ਗਈ ਮੋਬਾਇਲ ਵੈਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਤੋਂ ਸ੍ਰੀਮਤੀ ਸੋਨਾਲੀ ਗਿਰੀ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ ਇਹ ਜਾਣਕਾਰੀ ਸ੍ਰੀ ਪਲਵਿੰਦਰ ਸਿੰਘ ,ਚੋਣ ਕਾਨੂੰਗੋ ਰੂਪਨਗਰ ਵੱਲੋਂ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਵੈਨ ਸਵੀਪ ਗਤੀਵਿਧੀਆਂ ਦੇ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਹਲਕਾ 51 ਚਮਕੌਰ ਸਾਹਿਬ ਵਿੱਚ ਚਲਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਵੈਨ ਵਿੱਚ ਕਈ ਕਿਸਮ ਦੇ ਬੈਨਰ ,ਪੋਸਟਰ ਅਤੇ ਆਡੀਓ ਸੁਨੇਹੇ ਹਨ ਉਨ੍ਹਾਂ ਦੱਸਿਆ ਕਿ ਇਹ ਵੈਨ 4 ਦਸੰਬਰ ਤੋਂ 15 ਦਸੰਬਰ ਤੱਕ ਚਲਾਈ ਜਾਵੇਗੀ ਇਹ ਵੈਨ ਪ੍ਰਤੀ ਦਿਨ 80 ਕਿਲੋਮੀਟਰ ਤੋਂ ਵੱਧ ਚੱਲਦੇ ਹੋਏ ਸਾਰਾ ਹਲਕਾ ਮੁਕੰਮਲ ਕਰੇਗੀ।
Total Responses : 267