ਇੰਦਰਜੀਤ ਸਿੰਘ
- ਮ੍ਰਿਤਕ ਦੇ ਰਿਸਤੇਦਾਰਾਂ ਤੇ ਪਰਿਵਾਰ ਮੈਂਬਰਾਂ ਨੇ ਕੀਤੀ ਸਰਕਾਰ ਪਾਸੋ ਮਾਲੀ ਮਦਦ ਦੀ ਮੰਗ
- ਮ੍ਰਿਤਕ ਦੇ ਸਹਾਰੇ ਹੀ ਚੱਲਦਾ ਸੀ ਘਰ ਦਾ ਗੁਜ਼ਾਰਾ
ਫਾਜ਼ਿਲਕਾ, 4 ਦਸੰਬਰ 2020 - ਜਲਾਲਾਬਾਦ ਦੇ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਬੱਗੇ ਕੇ ਮੋੜ ਕੋਲ ਬਣੇ ਜੀਵਨ ਜੋਤੀ ਪੋਲੀਟੈਕਨਿਕ ਕਾਲਜ ਦੇ ਕੋਲ ਕਾਰ-ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਇੱਕ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪੁੰਨਾ ਵਾਲੀ ਦੇ ਰੂਪ 'ਚ ਹੋਈ ਹੈ।
ਮ੍ਰਿਤਕ ਦੇ ਰਿਸਤੇਦਾਰਾਂ ਨੇ ਦੱਸਿਆ ਕਿ ਉਸਦਾ ਰਿਸਤੇਦਾਰ ਮ੍ਰਿਤਕ ਸੁਖਚੈਨ ਸਿੰਘ ਹਰ ਰੋਜ਼ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲਈ ਜਲਾਲਾਬਾਦ ਨੂੰ ਆਉਂਦਾ ਸੀ ਅਤੇ ਅੱਜ ਸਵੇਰੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਨੂੰ ਆ ਰਿਹਾ ਸੀ ਤਾਂ ਬੱਘੇ ਕੇ ਮੋੜ ਦੇ ਨਜ਼ਦੀਕ ਕਾਲਜ਼ ਦੇ ਕੋਲ ਉਸਦੇ ਮੋਟਰਸਾਈਕਲ ਦੇ ਅੱਗੇ ਅਵਾਰਾ ਪਸ਼ੂਆਂ ਦਾ ਝੂੰਡ ਆਉਣ ਦੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਤੋਂ ਬਾਅਦ ਉਸਦੇ ਮੋਟਰਸਾਈਕਲ ਦੀ ਟੱਕਰ ਰੋਡ 'ਤੇ ਆ ਰਹੀ ਕਾਰ ਦੇ ਨਾਲ ਹੋਈ ਗਈ ਅਤੇ ਜਿਸਦੀ ਮੌਕੇ 'ਤੇ ਮੌਤ ਹੋ ਗਈ।
ਮ੍ਰਿਤਕ ਸੁਖਚੈਨ ਸਿੰਘ ਆਪਣੇ ਪਰਿਵਾਰ 'ਚ ਪਤਨੀ ਸਣੇ ਆਪਣੇ 18 ਮਹੀਨੇ ਦੇ ਮਾਸੂਮ ਬੱਚੇ ਨੂੰ ਛੱਡ ਕੇ ਸੜਕ ਹਾਦਸੇ ਦੀ ਭੇਂਟ ਚੜ੍ਹ ਗਿਆ ਅਤੇ ਇਸਦਾ ਸੰਤਾਪ ਸਾਰੀ ਉਮਰ ਉਸਦੇ ਬੱਚੇ ਅਤੇ ਪਤਨੀ ਨੂੰ ਭੋਗਣਾ ਪਵੇਗਾ। ਸੜਕ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੇ ਰਿਸਤੇਦਾਰਾਂ ਪਰਿਵਾਰਿਕ ਮੈਂਬਰਾਂ ਸਣੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਪਤਨੀ ਤੇ ਉਸਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਮੁਆਵਜ਼ਾਂ ਰਾਸ਼ੀ ਦਿੱਤੀ ਜਾਵੇ ।
ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਥਾਣਾ ਸਦਰ ਜਲਾਲਾਬਾਦ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਸੁਖਚੈਨ ਸਿੰਘ ਵਾਸੀ ਚੱਕ ਪੁੰਨਾ ਵਾਲੀ ਦੇ ਮੋਟਰਸਾਈਕਲ ਅੱਗੇ ਅਵਾਰਾ ਪਸ਼ੂਆਂ ਦਾ ਝੂੰਡ ਆਉਣ ਦੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਦੇ ਕਾਰਨ ਕਾਰ ਨਾਲ ਟੱਕਰ ਹੋਣ ਤੇ ਉਸਦੀ ਮੌਤ ਹੋਈ। ਤਫਤੀਸ਼ੀ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਲਾਸ਼ ਦਾ ਪੋਸਟਮਾਰਟ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।