ਇੰਦਰਜੀਤ ਸਿੰਘ
ਫਾਜ਼ਿਲਕਾ, 4 ਦਸੰਬਰ 2020 - ਫਾਜ਼ਿਲਕਾ ਕੋਰੋਨਾ ਵਾਰੀਅਰਸ ਪੈਰਾਮੈਡੀਕਲ ਸਟਾਫ ਵੱਲੋਂ ਕੋਰੋਨਾ ਦੌਰਾਨ ਆਪਣੀਆਂ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਤਨਖਾਹ ਨਾ ਮਿਲਣ ਦੇ ਕਾਰਨ ਫਾਜ਼ਿਲਕਾ-ਫਿਰੋਜ਼ਪੁਰ ਪੰਜਾਬ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਲੱਗੀਆ ਵਾਹਨਾਂ ਦੀਆ ਲੰਮੀਆ ਕਤਾਰਾਂ ਲੱਗ ਗਈਆਂ। ਸਟਾਫ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨੀਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਉਹ ਧਰਨੇ 'ਤੇ ਜਾ ਬੈਠੇ।
ਦੇਸ਼ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਸਿਹਤ ਵਿਭਾਗ ਵਲੋਂ ਡੇਲੀ ਵੇਜ ਉੱਤੇ ਭਰਤੀ ਕੀਤੇ ਗਏ ਕੋਰੋਨਾ ਵਾਰੀਅਰਸ ਪੈਰਾਮੈਡੀਕਲ ਸਟਾਫ ਵੱਲੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਫਾਜ਼ਿਲਕਾ ਦੇ ਫਾਜ਼ਿਲਕਾ ਓਵਰਬਰਿਜ ਉੱਤੇ ਪੰਜਾਬ-ਰਾਜਸਥਾਨ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇ ਜਾਮ ਕਰਕੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਜਾਮ ਦੇ ਕਾਰਨ ਓਵਰਬਰਿਜ ਉੱਤੇ ਦੋਨਾਂ ਪਾਸੇ ਵਾਹਨਾਂ ਦੀਆ ਲੰਮੀ ਲਾਈਨਾਂ ਲੱਗ ਗਈਆਂ। ਜਿੱਥੇ ਪੈਰਾਮੈਡੀਕਲ ਸਟਾਫ ਵਲੋਂ ਲਗਾਏ ਗਏ ਘੰਟਾ ਜਾਮ ਦੇ ਬਾਅਦ ਐਸ ਡੀ ਐਮ ਫਾਜ਼ਿਲਕਾ ਵਲੋਂ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਤਨਖਾਹ ਦੇਣ ਦਾ ਭਰੋਸਾ ਦੇ ਕੇ ਧਰਨੇ ਨੂੰ ਚੁਕਵਾਇਆ ਗਿਆ।
ਇਸ ਮੌਕੇ ਰੋਸ਼ ਪਰਦਰਸ਼ਨ ਕਰ ਰਹੇ ਪੈਰਾਮੈਡੀਕਲ ਸਟਾਫ ਦੇ ਮੈਬਰਾਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਡੇਲੀਵੇਜ ਉੱਤੇ ਰੱਖਿਆ ਗਿਆ ਸੀ ਲੇਕਿਨ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਹਜੇ ਤੱਕ ਤਨਖਾਹ ਨਹੀਂ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਉਹ ਕੋਰੋਨਾ ਮਹਾਮਾਰੀ ਦੇ ਦੌਰਾਨ 60 ਲੋਕਾਂ ਨੇ ਬਤੌਰ ਕੋਰੋਨਾ ਸਟਾਫ ਦੇ ਤੌਰ ਉੱਤੇ ਵਾਰਡ ਅਟੈਂਡੇਂਟ, ਸਟਾਫ ਨਰਸ, ਪੈਰਾਮੇਡਿਕਲ ਸਟਾਫ, ਡਾਕਟਰ, ਲੈਬ ਟੇਕਨੀਸ਼ਿਅਨ ਦੇ ਤੌਰ ਉੱਤੇ ਕੰਮ ਕੀਤਾ। ਜਿਸਦੀ ਉਨ੍ਹਾਂ ਨੇ ਤਨਖਾਹ ਸਰਕਾਰ ਤੋਂ 55 ਲੱਖ ਰੁਪਏ ਲੈਣੀ ਹੈ ਜੋ ਕਿ ਪਿਛਲੇ 5 ਮਹੀਨੀਆਂ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਕੁੱਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਹਰ ਵਾਰ ਲਾਰਾ ਲਗਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਪਰ ਜੇਕਰ ਇਸ ਵਾਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਤਨਖਾਹ ਜਲਦ ਨਾ ਦਿੱਤੀ ਤਾਂ ਉਹ ਸੋਮਵਾਰ ਨੂੰ ਪੱਕੇ ਤੌਰ ਉੱਤੇ ਹਾਈਵੇ ਜਾਮ ਕਰ ਦੇਣਗੇ।
ਉੱਥੇ ਹੀ ਇਸ ਮੌਕੇ ਧਰਨਾ ਚੁਕਵਾਉਣ ਪੁੱਜੇ ਫਾਜ਼ਿਲਕਾ ਐਸ ਡੀ ਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਕੋਰੋਨਾ ਦੌਰਾਨ ਭਰਤੀ ਕੀਤੇ ਗਏ ਪੈਰਾਮੈਡੀਕਲ ਸਟਾਫ ਦੇ ਵਾਲੰਟਿਅਰਾਂ ਵਲੋਂ ਆਪਣੀ ਤਨਖਾਹ ਨੂੰ ਲੈ ਕੇ ਜਾਮ ਲਗਵਾਇਆ ਗਿਆ ਸੀ ਜਿਸਨੂੰ ਲੈ ਕੇ ਸਰਕਾਰ ਵਲੋਂ ਇਨ੍ਹਾਂ ਦੀ ਤਨਖਾਹ ਦੀ ਅਦਾਇਗੀ ਮਨਜ਼ੂਰ ਹੋ ਚੁੱਕੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਬਣਦੀ ਤਨਖਾਹ ਦੇ ਦਿੱਤੀ ਜਾਏਗੀ।