ਬੀਬੀ ਮਨਦੀਪ ਕੌਰ ਨਾਗਰਾ ਸਹਿਕਾਰੀ ਸਭਾ ਅਲੀਪੁਰ ਸੌਢੀਆਂ ਦੇ ਨਵੇਂ ਚੁਣੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 4 ਦਸੰਬਰ : ਸੂਬੇ ਦੀ ਤਰੱਕੀ ਤੇ ਅਰਥਚਾਰੇ ਵਿੱਚ ਸਹਿਕਾਰੀ ਸੰਸਥਾਵਾਂ ਦਾ ਅਹਿਮ ਰੋਲ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਨੇ ਸਹਿਕਾਰੀ ਸਭਾ,ਅਲੀਪੁਰ ਸੌਢੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਦਾ ਸਨਮਾਨ ਕਰਦਿਆਂ ਕੀਤਾ
ਇਸ ਮੌਕੇ ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਤੇ ਇਸ ਤਹਿਤ ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਨੂੰ ਲਗਾਤਾਰ ਅਪਗਰੇਡ ਕੀਤਾ ਜਾ ਰਿਹਾ ਤਾਂ ਜੋ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਤੇ ਇਹ ਸੰਸਥਾਵਾਂ ਸੂਬੇ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾ ਸਕਣ ,ਉਨ੍ਹਾਂ ਨੇ ਨਵੇਂ ਚੁਣੇ ਮੈਂਬਰਾਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾ ਦੀ ਬਿਹਤਰੀ ਲਈ ਸ਼ਿੱਦਤ ਨਾਲ ਕੰਮ ਕਰਨ ਤੇ ਇਸ ਸਹਿਕਾਰੀ ਸਭਾ ਨੂੰ ਮਿਸਾਲੀ ਸਭਾ ਬਨਾਉਣ ,ਨਵੇਂ ਚੁਣੇ ਮੈਂਬਰਾਂ ਵਿੱਚ ਪਿੰਡ ਅਲੀਪੁਰ ਸੌਢੀਆਂ ਤੋ ਸਿਮਰਨਜੋਤ ਸਿੰਘ,ਪਿੰਡ ਚਨਾਲੋਂ ਤੋਂ ਅਮਰਜੀਤ ਸਿੰਘ,ਪਿੰਡ ਮਲਕੋਮਾਜਰਾ ਤੋਂ ਰਣਜੋਧ ਸਿੰਘ,ਕੁਲਵਿੰਦਰ ਕੌਰ,ਜਗਤਾਰ ਸਿੰਘ,ਪਿੰਡ ਵਜੀਰਾਬਾਦ ਤੋਂ ਹਰਜੰਟ ਸਿੰਘ,ਸੁਰਜੀਤ ਕੌਰ,ਕੁਲਵੰਤ ਸਿੰਘ,ਪਿੰਡ ਮੰਢੋਰ ਤੋਂ ਬਲਵਿੰਦਰ ਸਿੰਘ,ਸੁਰਜੀਤ ਸਿੰਘ,ਬਰਿੰਦਰ ਸਿੰਘ ਚੁਣੇ ਗਏ। ਇਸ ਮੌਕੇ ਸਕੱਤਰ ਅਮਰ ਸਿੰਘ,ਸਰਪੰਚ ਦਵਿੰਦਰ ਸਿੰਘ ਜੱਲਾ,ਸਰਪੰਚ ਜਸਵਿੰਦਰ ਸਿੰਘ,ਗੁਰਸੇਵਕ ਸਿੰਘ,ਸਰਪੰਚ ਗੁਰਦੀਪ ਸਿੰਘ,ਹਰਦੀਪ ਸਿੰਘ ਵਜੀਰਾਬਾਦ,ਅਸਲਮ ਖਾਨ,ਮਨਦੀਪ ਸਿੰਘ, ਯਾਦਵਿੰਦਰ ਸਿੰਘ,ਗੁਰਤੇਜ ਸਿੰਘ,ਧਰਮਿੰਦਰ ਸਿੰਘ ਆਦਿ ਹਾਜ਼ਰ ਸਨ