ਸਮੂਹ ਸਟਾਫ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਸਿਵਲ ਸਰਜਨ ਫਿਰੋਜ਼ਪੁਰ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫ਼ਿਰੋਜ਼ਪੁਰ 5 ਦਸੰਬਰ ,
ਸੀ.ਐੱਚ.ਸੀ ਗੁਰੂਹਰਸਹਾਏ ਵਿਖੇ ਸਿਵਲ ਸਰਜਨ ਫਿਰੋਜ਼ਪੁਰ ਡਾ.ਵਿਨੋਦ ਸਰੀਨ ਦੀ ਰਹਿਨੁਮਾਈ ਹੇਠ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨਾਲ ਰੀਵਿਊ ਮੀਟਿੰਗ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਵੱਲੋਂ ਸੀ.ਐੱਚ.ਸੀ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਉਪਰੰਤ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ ਪੂਰਨ ਤੌਰ ਤੇ ਠੀਕ ਕਰਨ ਦੀਆਂ ਹਦਾਇਤਾਂ ਕੀਤੀਆਂ ।
100%ਸੰਸਥਾਗਤ ਜਣੇਪਾ, 100 % ਟੀਕਾਕਰਨ , ਕੋਵਿਡ19 ਦੀ ਵੱਧ ਤੋਂ ਵੱਧ ਸੈੰਪਲਿੰਗ ਕਰਵਾਉਣਾ ,ਐਨ .ਸੀ.ਡੀ ਸਕਰੀਨਿੰਗ,ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਆਦਿ ।
ਮੀਟਿੰਗ ਦੋਰਾਨ ਸਟਾਫ ਕੋਲੋਂ ਕੰਮ ਦੌਰਾਨ ਆਉਂਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਹੱਲ ਕਰਨ ਦੀ ਹਦਾਇਤ ਕੀਤੀ ।
ਇਸ ਮੌਕੇ ਡਾ ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਗੁਰੂਹਰਸਹਾਏ ਨੇ ਭਰੋਸਾ ਦਿਵਾਇਆ ਕਿ ਜੋ ਖਾਮੀਆਂ ਹਨ ਉਨ੍ਹਾਂ ਨੂੰ ਜਲਦ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ ।
ਸੰਸਥਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ।
ਆਮ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ।
ਇਸ ਮੀਟਿੰਗ ਵਿੱਚ ਡਾ.ਹੁਸਨਪਾਲ ਮੈਡੀਕਲ ਸਪੈਸ਼ਲਿਸਟ,ਡਾ.ਅਮਨਦੀਪ ਕੌਰ (ਐਮ .ਡੀ.ਗਾਇਨੀ),ਡਾ.
ਕਰਨਵੀਰ ਕੌਰ ,ਡਾ.ਰਮਨਦੀਪ ਕੌਰ ,ਡਾ.ਗੁਰਜਿੰਦਰ ਕੌਰ,ਡਾ.ਅਸਮਿਤਾ ਬਜਾਜ਼,ਦੀਪਕ ਕੁਮਾਰ ਐਮ .ਈ.ਓ,ਬਿੱਕੀ ਕੌਰ ਬੀ.ਈ.ਈ ਅਤੇ ਸੀ.ਐੱਚ .ਸੀ.ਦਾ ਸਮੂਹ ਸਟਾਫ਼ ਹਾਜ਼ਰ ਸਨ ।