ਜਗਦੀਸ਼ ਥਿੰਦ
ਫਿਰੋਜ਼ਪੁਰ ਦਿਹਾਤੀ /ਮਮਦੋਟ 5 ਦਸੰਬਰ , ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਗੱਟੀ ਹਯਾਤ ਨਿਵਾਸੀ ਸਰਦਾਰ ਮਹਿਲ ਸਿੰਘ ਸਿੱਧੂ ਦੇ ਅਕਾਲ ਚਲਾਣੇ ਉਪਰ ਵੱਖ ਵੱਖ ਵਰਗਾਂ ਨਾਲ ਜੁੜੀਆਂ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਸ਼ਰਧਾਂਜਲੀ ਸਮਾਰੋਹ ਵਿੱਚ ਪੁੱਜੇ ਆਮ ਆਦਮੀ ਪਾਰਟੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸੀਨੀਅਰ ਆਗੂ ਡਾ. ਆਸ਼ੂ ਬੰਗੜ ਨੇ ਕਾਮਨਾ ਕੀਤੀ ਕਿ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਵਾਰ ਉੱਪਰ ਮਿਹਰ ਭਰਿਆ ਹੱਥ ਰੱਖਣ ।
ਉਨ੍ਹਾਂ ਕਿਹਾ ਕਿ ਸਰਦਾਰ ਮਹਿਲ ਸਿੰਘ ਸਿੱਧੂ ਨੇ ਆਪਣੇ ਜੀਵਨ ਕਾਲ ਵਿਚ ਆਪਣੇ ਪਰਿਵਾਰਕ ਫ਼ਰਜ਼ਾਂ ਦੇ ਨਾਲ - ਨਾਲ ਸਮਾਜ ਪ੍ਰਤੀ ਵੀ ਕਾਫ਼ੀ ਕੁਝ ਕੀਤਾ ।
ਇਸ ਮੌਕੇ ਉਨ੍ਹਾਂ ਦੇ ਨਾਲ ਅਮਨਦੀਪ ਸਿੰਘ ਧਾਲੀਵਾਲ , ਕਮਲ ਗਿਲ ਸੋਨੂੰ , ਕੁਲਦੀਪ ਸਿੰਘ ਧੀਰਾ ਪੱਤਰਾ , ਜਸਵਿੰਦਰ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।
ਦੱਸਣਯੋਗ ਹੈ ਕਿ ਡਾ ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ ਜੋ ਮੋਗਾ ਮੈਡੀਸਿਟੀ ਮਲਟੀ ਸਪੈਸ਼ਲਿਟੀ ਹਾਸਪਿਟਲ ਦੇ ਆਪਰੇਸ਼ਨਲ ਡਾਇਰੈਕਟਰ ਵੀ ਹਨ ।
ਉਹਨਾਂ ਵੱਲੋਂ ਹਲਕੇ ਦੇ ਆਮ ਲੋਕਾਂ ਦੇ ਦੁੱਖ - ਸੁੱਖ ਵਿੱਚ ਸ਼ਰੀਕ ਹੋਣ ਤੋਂ ਇਲਾਵਾ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮਾਂ ਅਨੁਸਾਰ ਲਗਾਤਾਰ ਗਤੀਵਿਧੀਆਂ ਜਾਰੀ ਹਨ ।