ਹਰੀਸ਼ ਕਾਲੜਾ
- ਸਪੀਕਰ ਨੇ ਸੜਕ ਦੀ ਅਪਗ੍ਰੇਡੇਸ਼ਨ ਦਾ ਰੱਖਿਆ ਨੀਂਹ ਪੱਥਰ
ਨੰਗਲ/ਸੁਖਸਾਲ, 5 ਦਸੰਬਰ 2020 - ਹਲਕੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ। ਬਹੁਤ ਸਾਰੇ ਵਿਕਾਸ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਕਈ ਮੁਕੰਮਲ ਹੋਣ ਵਾਲੇ ਹਨ ਅਤੇ ਰਹਿੰਦੇ ਵਿਕਾਸ ਕਾਰਜ ਜਲਦੀ ਸੁਰੂ ਕਰਵਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੁੂਰਾ ਹੋ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਹੈ ਕਿ ਅਸੀਂ ਅੱਜ ਜਿਸ ਸੜਕ ਦਾ ਨੀਂਹ ਪੱਥਰ ਰੱਖਿਆ ਹੈ ਉਹ ਭੱਟੋਂ ਤੋਂ ਸੁਖਸਾਲ ਵਾਇਆ ਸੰਗਤਪੁਰ ਸੜਕ ਬਣੇਗੀ।
ਉਹਨਾਂ ਕਿਹਾ ਕਿ ਇਸ ਸੜਕ ਦੀ ਲੰਬਾਈ 6.05 ਕਿਲੋਮੀਟਰ ਹੈ, ਇਹ ਸੜਕ ਪੰਜਾਬ ਸਰਕਾਰ ਦੇ ਫੰਡਾਂ ਅਧੀਨ 2.84 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਜਿਸ ਨੂੰ 10 ਫੁੱਟ ਤੋਂ 14 ਫੁੱਟ ਚੌੜਾ ਕੀਤੇ ਜਾਣ ਲਈ ਮੰਨਜੂਰ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਸੜਕ ਨਾਨਗਰਾਂ-ਨੰਗਲ ਸੜਕ ਤੋਂ ਨਾਨਗਰਾਂ-ਸਹਿਜੋਵਾਲ ਸੜਕ ਨੂੰ ਜੋੜਦੀ ਹੈ ਅਤੇ ਇਸ ਸੜਕ ਦੇ 14 ਫੁੱਟ ਚੌੜਾ ਹੋਣ ਨਾਲ ਇਹ ਇੱਕ ਬਾਈਪਾਸ ਦਾ ਕੰਮ ਕਰੇਗੀ। ਉਹਨਾਂ ਦੱਸਿਆ ਕਿ ਇਸ ਸੜਕ ਦੇ ਚੌੜਾ ਹੋਣ ਨਾਲ ਲਗਭਗ 8-10 ਪਿੰਡਾਂ ਨੂੰ ਆਵਾਜਾਈ ਵਿੱਚ ਬਹੁਤ ਸਹੂਲਤ ਹੋਵੇਗੀ। ਉਹਨਾਂ ਦੱਸਿਆ ਕਿ ਇਸ ਸੜਕ ਦਾ ਕੰਮ ੳਏਸਿਸ ਟੈਕਨੋਕੋਨ ਮੋਹਾਲੀ ਨੂੰ ਅਲਾਟ ਕੀਤਾ ਗਿਆ ਹੈ ਜੋ ਕਿ ਲਗਭਗ 6 ਮਹੀਨੇ ਵਿੱਚ ਸੜਕ ਨੂੰ ਮੁਕੰਮਲ ਕਰ ਦੇਵੇਗੀ।
ਉਹਨਾਂ ਦੱਸਿਆ ਕਿ ਸੰਗਤਪੁਰ ਮਹਿਲਾ ਮੰਡਲ ਨੂੰ 2 ਲੱਖ , ਯੂਥ ਕਲੱਬ ਨੂੰ ਇਕ ਲੱਖ, ਹਰੀਜਨ ਧਰਮਸ਼ਾਲਾ ਨੂੰ 2 ਲੱਖ ਰੁਪਏ ਅਤੇ ਸ਼ਮਸ਼ਾਨਘਾਟ ਰਾਹ ਬਣਾਉਣ ਦਾ ਐਲਾਨ ਵੀ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਹਾਲੇ ਖਤਮ ਨਹੀਂ ਹੋਈ ਹੈ ਜਦੋਂ ਤੱਕ ਇਸ ਦੀ ਦਵਾਈ ਨਹੀਂ ਬਣ ਜਾਂਦੀ ਅਸੀਂ ਆਪਣਾ ਇਲਾਜ ਆਪ ਕਰਨਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਕਿ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ, ਸਮਾਜਿਕ ਵਿੱਥ ਰੱਖੀ ਜਾਵੇ ਅਤੇ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾਵੇ।
ਇਸ ਮੌਕੇ ਐਡੋਕੇਟ ਰਾਣਾ ਵਿਸ਼ਵਪਾਲ ਸਿੰਘ, ਡਾ ਚਮਨ ਲਾਲ,ਰਕੇਸ ਚੋਧਰੀ, ਅਮ੍ਰਿਤਪਾਲ ਧੀਮਾਨ, ਹੈਪੀ, ਨਾਜਰ ਸਿੰਘ ਗੋਹਲਣੀ, ਦਰਸ਼ਨਾ ਦੇਵੀ, ਸੋਨੂੰ ਨਾਲਗਰਾ, ਰਾਮਪਾਲ ਮੰਨਣ, ਸਰਪੰਚ ਅਤੇ ਪੰਚਾਇਤ ਮੈਂਬਰ ਅਤੇ ਪੱਤਵੰਤੇ ਹਾਜਰ ਸਨ।