ਹਰੀਸ਼ ਕਾਲੜਾ
- ਸਪੀਕਰ ਨੇ 12 ਲੱਖ ਦੀ ਲਾਗਤ ਨਾਲ ਤਿਆਰ ਗਲੀਆਂ ਨਾਲੀਆਂ ਦਾ ਕੀਤਾ ਉਦਘਾਟਨ
ਨੰਗਲ, 5 ਦਸੰਬਰ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਭਨਾਮ ਵਿੱਚ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਲੀਆਂ ਨਾਲੀਆਂ ਦਾ ਉਦਘਾਟਨ ਕੀਤਾ ਅਤੇ ਪਿੰਡ ਵਿੱਚ 41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ।ਉਹਨਾਂ ਨੇ ਪਿੰਡ ਵਿੱਚ 25 ਲੱਖ ਦੀ ਲਾਗਤ ਨਾਲ ਇਕ ਕਮਿਊਨਿਟੀ ਸੈਂਟਰ ਅਤੇ 8.55 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਤੇ ਹੋਰ ਵਿਕਾਸ ਕਾਰਜ ਕਰਵਾਉਣ ਦਾ ਐਲਾਨ ਕੀਤਾ।
ਅੱਜ ਭਨਾਮ ਵਿੱਚ ਇਸ ਉਦਘਾਟਨ ਸਮਾਰੋਹ ਮੋਕੇ ਬੋਲਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪਿੰਡਾਂ ਦਾ ਦਿਲ ਖੋਲ ਦੇ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਕਾਸ ਦੀ ਰਫਤਾਰ ਵਿੱਚ ਤੇਜੀ ਫੜੀ ਹੋਈ ਹੈ। ਕਰੋਨਾ ਕਾਲ ਦੋਰਾਨ ਵੀ ਵਿਕਾਸ ਦੀ ਗਤੀ ਮੱਧਮ ਨਹੀਂ ਹੋਈ ਹੈ। ਪਿੰਡਾਂ ਨੂੰ ਸ਼ਹਿਰ ਵਾਲੀਆਂ ਸਾਰੀਆਂ ਅਧੁਨਿਕ ਸਹੂਲਤਾਂ ਦੇਣ ਲਈ ਲਗਾਤਾਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।
ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗਰਾਟਾਂ ਦੀ ਕੋਈ ਕਮੀ ਨਹੀਂ ਹੈ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾ ਦੇਣ ਲਈ ਅਸੀਂ ਵਚਨਵੱਧ ਹਾਂ। ਪਿੰਡਾਂ ਦਾ ਵਿਕਾਸ ਕਰਨ ਲਈ ਸਭ ਤੋਂ ਜਰੂਰੀ ਹੈ ਕਿ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਲਈ ਸਾਂਝੇਤੋਰ ਤੇ ਫੈਸਲੇ ਲਏ ਜਾਣ ਜਿਸ ਨਾਲ ਵਿਕਾਸ ਦੀ ਰਫਤਾਰ ਵਿੱਚ ਹੋਰ ਤੇਜੀ ਲਿਆਦੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਭਾਈਚਾਰਕ ਦੀ ਸਾਂਝ ਦੀ ਮਜਬੂਤੀ ਪਿੰਡਾਂ ਦੀ ਖੁਬਸੂਰਤੀ ਦਾ ਮੂੱਲ ਅਧਾਰ ਹੈ ਇਸਨੂੰ ਕਾਇਮ ਰੱਖਣਾ ਬੇਹੱਦ ਜਰੂਰੀ ਹੈ।
ਇਸ ਮੌਕੇ ਸ੍ਰੀ ਰਮੇਸ਼ ਚੰਦਰ ਦੱਸਗਰਾਈ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਸ੍ਰੀਮਤੀ ਕ੍ਰਿਸ਼ਨਾ ਦੇਵੀ ਚੇਅਰਪਰਸਨ , ਰਕੇਸ਼ ਚੋਧਰੀ, ਡਾ ਚਮਨ ਲਾਲ, ਅਮ੍ਰਿਤਪਾਲ ਧੀਮਾਨ, ਵਿਨੋਦ ਕੁਮਾਰ ਹੈਪੀ ਭਨਾਮ, ਗਿਰਧਾਰੀ ਲਾਲ, ਪੰਨਾ ਲਾਲ, ਸੁਰਿੰਦਰ ਕੁਮਾਰ, ਸ਼ੁਰਿੰਦਰ ਸ਼ਰਮਾਂ, ਚੋਧਰੀ ਭਗਤ ਰਾਮ ਭਵਿੱਖਾ ਪੁਰ, ਪਰਵਿੰਦਰ ਕੁਮਾਰ, ਕਮਲ ਬੈਸ, ਅਮਰਪਾਲ ਬੈਂਸ ਸਮੇਤ ਪਿੰਡ ਦੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।