ਅੰਮ੍ਰਿਤਸਰ, 5 ਦਸੰਬਰ 2020 - ਭਾਰਤ ਭਰ ਦੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਗਏ ਸੰਘਰਸ਼ ਵਿੱਚ ਬੁੱਢਾ ਦਲ ਦੀਆਂ ਨਿਹੰਗ ਸਿੰਘਾਂ ਫੌਜਾਂ ਵੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਹਿਯੋਗ ਕਰ ਰਹੇ ਹਨ।
ਬੁੱਢਾ ਦਲ ਦੀਆਂ ਨਿਹੰਗ ਫੌਜਾਂ ਨੇ ਸ਼ਿੰਘੂ ਬਾਰਡਰ ਤੇ ਜਾ ਪੜਾ ਲਾਏ ਹਨ ਅਤੇ ਕਿਸਾਨ ਆਗੂਆਂ ਨੂੰ ਮਿਲ ਕੇ ਹਰ ਤਰੀਕੇ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਬਾਬਾ ਗੁਰਪਿੰਦਰ ਸਿੰਘ ਗੁਰੂਸਰ ਸਤਲਾਣੀ ਵਾਲੇ, ਬਾਬਾ ਰਣਯੋਧ ਸਿੰਘ, ਬਾਬਾ ਸੁਖਜੀਤ ਸਿੰਘ ਕਨ੍ਹਇਆ ਮੁਖ ਪ੍ਰਚਾਰਕ, ਭਾਈ ਅਨੂਪ ਸਿੰਘ ਲਾਡੀ ਸਮੇਤ ਬੇਅੰਤ ਨਿਹੰਗ ਸਿੰਘ ਫੌਜਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਖਿਡਾਰੀਆਂ, ਸਾਹਿਤਕਾਰਾਂ, ਰਾਜਸੀ ਨੇਤਾਵਾਂ, ਲੇਖਕਾਂ ਵਲੋਂ ਆਪਣੇ-ਆਪਣੇ ਖੇਤਰ ਵਿਚ ਸਾਰੀ ਉਮਰ ਦੀ ਘਾਲਣਾ ਘਾਲ ਕੇ ਪ੍ਰਾਪਤ ਕੀਤੇ ਐਵਾਰਡ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਰੋਸ ਵਜੋ ਵਾਪਸ ਕਰਨ ਦੇ ਫੈਸਲੇ ਦੀ ਪ੍ਰਸੰਸਾ ਕੀਤੀ ਹੈ।ਇਹ ਸਾਂਤਮਈ ਅੰਦੋਲਨ ਸਰਕਾਰ ਤੇ ਦਬਾਅ ਬਨਾਉਣ ਲਈ ਸਾਰਥਿਕ ਹਥਿਆਰ ਹੈ।ਉਨ੍ਹਾਂ ਕਿਹਾ ਕਿ ਹੁਣ ਸਾਰੇ ਨਿਹੰਗ ਸਿੰਘ ਦਲ ਪੰਥ ਵੀ ਕਿਸਾਨਾਂ ਦੇ ਸਮਰਥਨ ਵਿਚ ਦਿਲੀ ਪੁਜ ਚੁੱਕੇ ਹਨ।ਬੇਇਨਸਾਫੀ ਵਿਰੁੱਧ ਪੁੱਤਲੇ ਸਾੜਨੇ ਤੇ ਭਾਰਤ ਬੰਦ ਵੀ ਸ਼ਾਤਮਈ ਧਰਨੇ ਦਾ ਹਿੱਸਾ ਹੈ।
ਯਾਦ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਨਿਹੰਗ ਸਿੰਘਾਂ ਵੱਲੋਂ ਕੱਢੇ ਗਏ ਮਹੱਲੇ ਦੀ ਸਟੇਜ ਤੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਂਝਾ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆ ਤਾਂ ਨਿਹੰਗ ਸਿੰਘ ਦਲਪੰਥ ਦਿੱਲੀ ਨੂੰ ਕੂਚ ਕਰਨਗੇ। ਸੰਘਰਸ਼ ਦੌਰਾਨ ਜਾਨ ਗੁਵਾਉਣ ਵਾਲੇ ਕਿਸਾਨਾਂ ਦੀ ਸੂਬਾ ਸਰਕਾਰਾਂ ਵੱਲੋਂ ਆਰਥਿਕ ਪੱਖੋ ਬਾਂਹ ਫੜਨੀ ਚਾਹੀਦੀ ਹੈ।