ਅਸ਼ੋਕ ਵਰਮਾ
ਬਠਿੰਡਾ, 5 ਦਸੰਬਰ 2020 - ਬਠਿੰਡਾ ਜਿਲੇ ਦੇ ਪਿੰਡ ਗਹਿਰੀ ਦੇਵੀ ਨਗਰ ਪਿੰਡ ਵੱਲੋਂ ਬਣਾਈ ‘ਦੀ ਗਹਿਰੀ ਦੇਵੀ ਨਗਰ ਬਹੁ ਮੰਤਵੀ ਸਹਿਕਾਰੀ ਸਭਾ’ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ। ਸਹਿਕਾਰੀ ਸਭਾ ਦੇ ਸਕੱਤਰ ਗੁਰਪਾਲ ਸਿੰਘ ਚੋਣ ਕਰਵਾਉਣ ਦੀ ਜਿੰਮੇਵਾਰੀ ਨਿਭਾਈ। ਇਸ ਮੌਕੇ ਹਾਜਰ ਮੈਂਬਰਾਂ ਨੇ ਸਹਿਕਾਰੀ ਸਭਾ ਨੂੰ ਹੋਰ ਵਧੇਰੇ ਤਰੱਕੀ ਵੱਲ ਲਿਜਾਣ ਦਾ ਫੈਸਲਾ ਕੀਤਾ ਗਿਆ। ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਸ ਕੰਮ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਪੂਰਨ ਸਰਬਸੰਮਤੀ ਨਾਲਹਰਿੰਦਰ ਸਿੰਘ ਗੱਗੀ ਨੰਬਰਦਾਰ ਨੂੰ ਪ੍ਰਧਾਨ, ਸੁਖਮੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਮੀਤ ਪ੍ਰਧਾਨ, ਜਗਦੇਵ ਸਿੰਘ, ਰੂਪ ਸਿੰਘ, ਜਗਤਾਰ ਸਿੰਘ, ਡੀਸੀ ਸਿੰਘ, ਜਗਤਾਰ ਸਿੰਘ, ਮਨਜੀਤ ਕੌਰ ਅਤੇ ਅਮਰਜੀਤ ਕੌਰ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਗੁਰਮੇਲ ਸਿੰਘ ਸਕੱਤਰ ਜੱਸੀ ਪੌ ਵਾਲੀ, ਬਲਵੀਰ ਸਿੰਘ ਸੰਧੂ, ਗੁਰਲਾਭ ਸਿੰਘ, ਨਰੋਤਮ ਸਿੰਘ , ਸੀਟੂ ਕੁਮਾਰ ਅਤੇ ਹੋਰ ਕਾਫੀ ਗਿਣਤੀ ਮੈਂਬਰ ਹਾਜ਼ਰ ਸਨ।